*ਇੰਜੀਨੀਅਰਾਂ ਨੂੰ ਬਣਦਾ ਰੁਤਬਾ ਤੇ ਸਨਮਾਨ ਮਿਲੇ: ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ*

ਚੰਡੀਗੜ੍ਹ, 15 ਸਤੰਬਰ:( ਜਸਪਾਲ ਕੈਂਥ)-ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਬਣਦਾ ਰੁਤਬਾ, ਸਨਮਾਨ ਅਤੇ ਮਹੱਤਤਾ ਮਿਲਣੀ ਚਾਹੀਦੀ ਹੈ। ਇਹ ਗੱਲ ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ (ਪਿਊਸ) ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਅੱਜ ਇੰਜੀਨੀਅਰਜ਼ ਦਿਵਸ ਮੌਕੇ ਮੈਗਸੀਪਾ, ਸੈਕਟਰ-26, ਚੰਡੀਗੜ੍ਹ ਵਿਖੇ ਕਰਵਾਏ ਵਿਸ਼ਾਲ ਸਮਾਗਮ […]

Continue Reading

*ਗੜ੍ਹਾ ਰੋਡ ਫਲਾਈਓਵਰ ਮਾਮਲੇ ’ਤੇ ਦੁਕਾਨਦਾਰਾਂ ਦੇ ਹੱਕ ਵਿੱਚ ਖੜ੍ਹੀ ਰਹੇਗੀ ਆਮ ਆਦਮੀ ਪਾਰਟੀ: ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ*

ਜਲੰਧਰ (ਜਸਪਾਲ ਕੈਂਥ)-ਅੱਜ ਜਲੰਧਰ ਕੈਂਟ ਦੇ ਗੜ੍ਹਾ ਰੋਡ ਵਿਖੇ ਫਲਾਈਓਵਰ ਦੇ ਮੁੱਦੇ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਨੂੰ ਸੁਣਿਆ ਅਤੇ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਇਹ ਫਲਾਈਓਵਰ ਕੇਂਦਰ […]

Continue Reading

*ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਸੋਸੀਏਸ਼ਨ ( FIKFA ) ਦੀ ਦੋ ਰੋਜਾ ਮੀਟਿੰਗ ਬਿਨਾਂ ਕਿਸੇ ਵਾਦ ਵਿਵਾਦ ਦੇ ਸੰਪਨ ਹੋਈ*

ਪੈਰਿਸ 14 ਸਤੰਬਰ ( ਭੱਟੀ ) ਦੁਨੀਆ ਭਰ ਦੀਆਂ ਅਠਾਰਾਂ ਕਬੱਡੀ ਫੈਡਰੇਸ਼ਨਾਂ ਵਲੋਂ ਸਾਂਝੇ ਤੌਰ ਤੇ ਬਣਾਈ ਗਈ ਫਿਫਕਾ ਨਾਮ ਦੀ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੌਲੈਂਡ ਵਿੱਚ ਪੈਂਦੇ ਸ਼ਹਿਰ ਅਮਸਟਰਡਮ ਵਿਖ਼ੇ ਸਥਿਤ, ਰੈਸਟੋਰੈਂਟ ਵੇਦਾ ਵਿਖ਼ੇ ਬਹੁਤ ਹੀ ਸੁਹਾਵਣੇ ਮਾਹੌਲ ਵਿੱਚ ਹੋਈ, ਜਿਸਦੀ ਪ੍ਰਧਾਨਗੀ, ਰਸ਼ਪਾਲ ਸਿੰਘ ਸ਼ੀਰਾ ਇੰਗਲੈਂਡ ਨੇ ਆਪਣੇ ਸਾਥੀਆਂ ਦੇ ਸਹਿਯੋਗ ਅਤੇ ਸਹਿਮਤੀ ਨਾਲ […]

Continue Reading

*ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਮਾਗਮ ’ਚ ਬਸਪਾ ਦਾ ਵੱਡਾ ਇਕੱਠ*

ਜੀਰਾ/ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੀਰਾ ਦੀ ਦਾਣਾ ਮੰਡੀ ਵਿੱਚ ਸ਼ਰਧਾ ਪੂਰਵਕ ਮਨਾਇਆ ਗਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਪਾਰਟੀ ਦੇ ਮੁੱਖ ਸੈਕਟਰ ਪ੍ਰਭਾਰੀ ਇੰਜ. ਰਾਮਜੀ ਗੌਤਮ ਮੁੱਖ ਮਹਿਮਾਨ ਅਤੇ ਕੇਂਦਰੀ […]

Continue Reading

*ਲੋਹੀਆਂ ਖਾਸ ਗੋਲੀਕਾਂਡ ਮਾਮਲੇ ਵਿੱਚ ਪੰਜ ਮੁਲਜ਼ਮ ਕਾਬੂ, 30 ਬੋਰ ਦਾ ਨਾਜਾਇਜ਼ ਪਿਸਟਲ, ਮੈਗਜ਼ੀਨ ਅਤੇ ਤਿੰਨ ਜ਼ਿੰਦਾ ਰੌਂਦ ਬਰਾਮਦ*

ਲੋਹੀਆਂ ਖਾਸ, 12 ਸਤੰਬਰ (ਰਾਜੀਵ ਕੁਮਾਰ ਬੱਬੂ): ਲੋਹੀਆਂ ਖਾਸ ਦੇ ਮੈਨ ਬਾਜ਼ਾਰ ਵਿੱਚ ਕੁਝ ਦਿਨ ਪਹਿਲਾਂ ਦੁਕਾਨ ‘ਸੈਮ ਕਲੈਕਸ਼ਨ’ ਦੇ ਸਾਹਮਣੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਇੱਕ 30 ਬੋਰ ਦਾ ਨਾਜਾਇਜ਼ ਪਿਸਟਲ, ਇੱਕ ਮੈਗਜ਼ੀਨ ਅਤੇ […]

Continue Reading

*ਇੰਨੋਸੈਂਟ ਹਾਰਟਸ ਵਿੱਚ ਹਿੰਦੀ ਕਵਿਤਾ ਵਾਚਨ ਵਿੱਚ ਨੰਨ੍ਹੇ ਕਵੀਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਜਿਆ ਕਾਵਿ-ਮੰਚ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਦੀਆਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ–ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਬ੍ਰਾਂਚਾਂ ਦੇ ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਨਰਸਰੀ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਕਵਿਤਾ ਵਾਚਨ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਇਸ ਗਤੀਵਿਧੀ ਵਿੱਚ ਭਾਗ ਲਿਆ ਅਤੇ ਆਪਣੀ ਪਸੰਦ ਦੇ ਵੱਖ-ਵੱਖ ਵਿਸ਼ਿਆਂ ’ਤੇ […]

Continue Reading

*ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ*

ਜਲੰਧਰ ਕੈਂਟ, 11 ਸਤੰਬਰ:(ਜਸਪਾਲ ਕੈਂਥ)-ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਅੱਜ ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਮਲਕੀਤ ਸਿੰਘ ਸੁਭਾਨਾ ਦੀ ਅਗਵਾਈ ਹੇਠ ‘ਆਪ’ ਵਲੰਟੀਅਰਾਂ ਨੇ ਵਾਰਡ ਦੇ […]

Continue Reading

*ਇੰਡੀਅਨ ਓਵਰਸੀਜ ਕਾਂਗਰਸ ਦੇ ਨੈਸ਼ਨਲ ਇੰਚਾਰਜ ਡਾ. ਅਰਾਠੀ ਕ੍ਰਿਸ਼ਨਾ ਨੇ ਇਟਲੀ ਦੇ ਕਾਂਗਰਸ ਪ੍ਰਧਾਨ ਦਿਲਬਾਗ ਚਾਨਾ ਨੂੰ ਪਾਰਟੀ ‘ਚੋੰ ਕੱਢਿਆ*

ਪੈਰਿਸ 11 ਸਤੰਬਰ (ਭੱਟੀ ਫਰਾਂਸ ) ਕਾਂਗਰਸ ਪਾਰਟੀ ਬੇਸ਼ੱਕ ਇਸ ਵੇਲੇ ਨਿਘਾਰ ‘ਚ ਚੱਲ ਰਹੀ ਹੈ, ਦੇ ਬਾਵਜੂਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਡਸਿਪਲਨ ਨੂੰ ਕਾਇਮ ਰੱਖਿਆ ਹੋਇਆ ਹੈ, ਜਿਸਦੀ ਤਾਜਾ ਉਦਾਹਰਣ ਇਟਲੀ ਵਿੱਚ ਦੇਖਣ ਨੂੰ ਮਿਲੀ ਹੈ | ਭਰੋਸੇਯੋਗ ਸੂਤਰਾਂ ਅਤੇ ਮੀਡੀਏ ਵਿੱਚ ਛਪੇ ਹੋਏ ਮੁਅਤਲੀ ਪੱਤਰ ਦੇ ਅਧਾਰ ਤੇ ਜਾਣਕਾਰੀ ਮਿਲੀ ਹੈ ਕਿ […]

Continue Reading

*ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਬਸਪਾ ਦਾ ਰੋਸ ਮਾਰਚ*

ਜਲੰਧਰ (ਜਸਪਾਲ ਕੈਂਥ )-ਲੁਧਿਆਣਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਦੇ ਵਿਰੋਧ ਵਿੱਚ ਬਸਪਾ ਵੱਲੋਂ ਅੱਜ ਵੀਰਵਾਰ ਨੂੰ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਲੜੀ ਤਹਿਤ ਬਸਪਾ ਵੱਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਜਲੰਧਰ ਵਿੱਚ ਰੋਸ ਮਾਰਚ ਕਰਕੇ ਡੀਸੀ ਰਾਹੀਂ ਪੰਜਾਬ ਦੇ ਰਾਜਪਾਲ […]

Continue Reading

*ਡਾ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਨਾਗਰਿਕ ਦਾ ਹਿਰਦਾ ਝੰਝੋੜਿਆ :ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ*

ਜਲੰਧਰ, 9 ਸਤੰਬਰ (ਜਸਪਾਲ ਕੈਂਥ )-ਡਾ. ਬੀ. ਆਰ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਕਥਿਤ ਤੌਰ ਤੇ ਜੁੱਤੀਆਂ ਦਾ ਹਾਰ ਪਾਉਣ ਦੀ ਸਾਹਮਣੇ ਆਈ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜਲੰਧਰ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਜੀ […]

Continue Reading