ਜਲੰਧਰ (ਦਾ ਮਿਰਰ ਪੰਜਾਬ)- ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵੱਲੋਂ ਜਾਰੀ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰਾਧਿਕਾਰੀ ਐਲਾਨ ਨੂੰ ਲੈ ਕੇ ਕੁਝ ਅਫਵਾਹਾਂ ਦਾ ਦੂਰ ਕਰਨਾ ਲਾਜ਼ਮੀ ਹੈ। ਪਹਿਲਾ ਗੁਰੂਗੱਦੀ ਕਿਸੇ ਨੂੰ ਵੀ ਸੌਂਪੀ ਨਹੀਂ ਜਾ ਰਹੀ ਤੇ ਕੋਈ ਦਸਤਾਰ ਬੰਦੀ ਨਹੀਂ ਹੈ ਜਿਵੇਂ ਕਿ ਮੀਡੀਆ ਵਿਚ ਪੇਸ਼ ਕੀਤਾ ਜਾ ਰਿਹਾ ਹੈ।ਬਾਬਾ ਜੀ ਤੰਦਰੁਸਤ ਹਨ ਅਤੇ ਰਾਧਾ ਸੁਆਮੀ ਬਿਆਸ ਧਰਮ ਦੇ ਗੁਰੂ ਬਣੇ ਰਹਿਣਗੇ ਅਤੇ ਉੱਤਰਾਧਿਕਾਰੀ (ਮਹਾਰਾਜ) ਜਸਦੀਪ ਸਿੰਘ ਗਿੱਲ ਜੀ ਉਨ੍ਹਾਂ ਦੇ ਉਪ-ਨਿਰਧਾਰਤ ਹੋਣਗੇ ਅਤੇ ਉਨ੍ਹਾਂ ਦੇ ਨਾਲ ਬੈਠਣਗੇ ਅਤੇ ਬਾਬਾ ਜੀ ਦੀ ਨਿਗਰਾਨੀ ਹੇਠ ਰਹਿਣਗੇ। ਇਹ ਵੀ ਕਿਹਾ ਗਿਆ ਡੇਰਾ ਬਿਆਸ ਵੱਲ ਆਉਣ ਦੀ ਕਾਹਲੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਾਂ ਹੋਰ ਸਮਾਗਮ ਨਹੀਂ ਹੋ ਰਿਹਾ। ਬਾਬਾ ਜੀ ਅਤੇ ਉਨ੍ਹਾਂ ਦੇ ਗੱਦੀ ਨਸ਼ੀਨ ਇਕੱਠੇ ਸਤਿਸੰਗ ਕੇਂਦਰਾਂ ਦਾ ਦੌਰਾ ਕਰਨਗੇ।