ਪੈਰਿਸ 25 ਦਸੰਬਰ (ਭੱਟੀ ਫਰਾਂਸ ) ਪੈਰਿਸ ਦੇ ਉੱਘੇ ਸਮਾਜ ਸੇਵਕ ਭਾਈ ਰਾਮ ਸਿੰਘ ਮੈਗੜਾ ਨੇ, ਫਰਾਂਸ ਨਿਵਾਸੀ ਅਜੀਤ ਸਿੰਘ ਲੰਬੜ ਦੇ ਪੂਜਨੀਕ ਮਾਤਾ ਸੁਰਿੰਦਰ ਕੌਰ ( ਧਰਮ ਪਤਨੀ ਲੰਬੜਦਾਰ ਜੋਗਿੰਦਰ ਸਿੰਘ) ਜੀ,ਜਿਹੜੇ ਕਿ ਆਪਣੇ ਸੁਆਸਾਂ ਦੀ ਪੁੰਝੀ ਨੂੰ ਖ਼ਤਮ ਕਰਦੇ ਹੋਏ ਉੱਪਰ ਜਾ ਬਿਰਾਜੇ ਹਨ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਸਵਰਗਵਾਸੀ ਮਾਤਾ ਜੀ ਦੀ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਇੰਡੀਆ ਵਿੱਚ ਰਹਿੰਦੇ ਲੰਬੜ ਪ੍ਰੀਵਾਰ ਨੂੰ ਪ੍ਰਮਾਤਮਾਂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ | ਮੈਂ ਅਤੇ ਮੇਰਾ ਸਾਰਾ ਪ੍ਰੀਵਾਰ ਇਸ ਦੁੱਖ ਦੀ ਘੜੀ ਵਿੱਚ ਲੰਬੜ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ | ਪ੍ਰਮਾਤਮਾਂ ਅਜੀਤ ਸਿੰਘ ਅਤੇ ਉਸਦੇ ਫਰਾਂਸ ਵੱਸਦੇ ਪ੍ਰੀਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾ ਨੂੰ ਪ੍ਰਮਾਤਮਾਂ ਦੇ ਭਾਣੇ ਵਿੱਚ ਰਹਿਣ ਦਾ ਬਲ ਬਖਸ਼ੇ | ਵੈਸੇ ਅਜੀਤ ਸਿੰਘ ਲੰਬੜ ਦੇ ਮਾਤਾ ਜੀ ਗੁਰਚਰਨ੍ਹਾਂ ਨਾਲ ਜੁੜੇ ਹੋਏ ਸਨ ਅਤੇ ਹਰੇਕ ਸਵੇਰ ਦੀ ਸ਼ੁਰੂਆਤ ਉਹ ਰੱਬ ਦਾ ਨਾਮ ਲੈਣ ਦੇ ਨਾਲ ਨਾਲ ਗੁਰਬਾਣੀ ਦਾ ਪਾਠ ਕਰਕੇ ਕਰਦੇ ਸਨ |
