ਚੰਡੀਗੜ੍ਹ: (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਬਸਪਾ ਚੰਡੀਗੜ੍ਹ ਦੇ ਨਵੇਂ ਸੂਬਾ ਪ੍ਰਧਾਨ ਸ੍ਰੀ ਜੀ.ਐੱਸ. ਕੰਬੋਜ ਨੇ ਅੱਜ ਆਪਣੀ ਚੰਡੀਗੜ੍ਹ ਪ੍ਰਦੇਸ਼ ਬਸਪਾ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਹੈ। ਇਸ ਵਿਚ ਸੂਬਾ ਪ੍ਰਧਾਨ ਸ੍ਰੀ. ਜੀ.ਐਸ ਕੰਬੋਜ ਦੇ ਨਾਲ ਮੀਤ ਪ੍ਰਧਾਨ ਵਜੋਂ ਸ੍ਰੀ ਐਸ.ਏ. ਖਾਨ ਅਤੇ ਸ੍ਰੀ ਗਿਰਵਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸ੍ਰੀ ਮਨੋਜ ਕੁਮਾਰ, ਸ੍ਰੀ ਸੁਨੀਲ ਕੁਮਾਰ, ਡਾ. ਆਰ.ਪੀ. ਸਿੰਘ, ਸ੍ਰੀ ਗੋਗਨ ਰਾਮ ਅਤੇ ਸ੍ਰੀ ਗੁਰਨਾਮ ਸਿੰਘ ਨੂੰ ਜਨਰਲ ਸੱਕਤਰ ਨਿਯੁਕਤ ਕੀਤਾ ਗਿਆ ਸੀ। ਸ੍ਰੀ ਤ੍ਰਿਲੋਕ ਚੰਦ, ਸ੍ਰੀ ਹਰੀ ਕ੍ਰਿਸ਼ਨ ਅਤੇ ਸ੍ਰੀ ਸ਼ੰਕਰ ਰਾਓ ਨੂੰ ਚੰਡੀਗੜ੍ਹ ਬਸਪਾ ਦੇ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਆਗਾਮੀ ਨਗਰ ਨਿਗਮ ਚੰਡੀਗੜ੍ਹ (ਐਮਸੀ) ਚੋਣਾਂ ਲਈ ਇੱਕ ਪੰਜ ਮੈਂਬਰੀ ਸ਼ਿਕਾਇਤ-ਕਮ-ਚੋਣ ਕਮੇਟੀ ਵੀ ਨਿਯੁਕਤ ਕੀਤੀ ਗਈ ਹੈ, ਜਿਸ ਵਿੱਚ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਨੂੰ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਹੈ, ਅਤੇ ਜੀਐਸ ਕੰਬੋਜ, ਵਰਿਆਮ ਸਿੰਘ, ਬ੍ਰਿਜ ਪਾਲ ਅਤੇ ਸਮੇਂ ਸਿੰਘ ਨੂੰ ਮੈਂਬਰ ਵਜੋਂ ਲਿਆ ਗਿਆ ਹੈ। ਇਹ ਨਿਯੁਕਤੀਆਂ ਸ੍ਰੀ ਰਣਧੀਰ ਸਿੰਘ ਬੈਨੀਵਾਲ, ਇੰਚਾਰਜ ਬਸਪਾ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਨਾਲ ਵਿਚਾਰ ਵਟਾਂਦਰੇ ਰਹੀ ਕੀਤੀਆਂ ਗਈਆਂ ਹਨ।
ਸ੍ਰੀ ਕੰਬੋਜ ਨੇ ਕਿਹਾ ਕਿ ਬਸਪਾ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੜਨ ਲਈ ਪੂਰੇ ਭਰੋਸੇ ਵਿਚ ਹੈ। ਉਨ੍ਹਾਂ ਕਿਹਾ ਕੇ ਬਸਪਾ ਦੀ ਚੰਡੀਗੜ੍ਹ ਵਿਚ ਵੀ ਪੰਜਾਬ ਦੀ ਤਰਜ਼ ਤੇ ਹੀ ਸ਼ਰੋਮਣੀ ਅਕਾਲੀ ਦਲ ਨਾਲ ਗਠਜੋੜ ਕਾਰਨ ਲਈ ਵੀ ਗੱਲਬਾਤ ਚੱਲ ਰਹੀ ਹੈ, ਜੋ ਆਖਰੀ ਪੜਾਅ ਉੱਤੇ ਹੈ