ਜਲੰਧਰ, 30 ਜੁਲਾਈ (ਦਾ ਮਿਰਰ ਪੰਜਾਬ) : ਇੰਨੋਸੈਂਟ ਹਾਰਟਸ ਸਕੂਲ, ਗਰੀਨ ਮਾਡਲ ਟਾਊਨ, ਲੋਹਾਰਾਂ ਅਤੇ ਰਾਇਲ ਵਰਲਡ ਬਰਾਂਚ ਵਿੱਚ 2020-2021 ਦੀ ਸੀ.ਬੀ.ਐਸ.ਈ. ਵੱਲੋਂ ਐਲਾਨੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ।
ਕੁੱਲ 35 ਬੱਚਿਆਂ ਨੇ 95% ਤੋਂ ਉੱਪਰ ਅੰਕ ਪ੍ਰਾਪਤ ਕੀਤੇ, 78 ਬੱਚਿਆਂ ਨੇ 90% ਅਤੇ ਉਸ ਤੋਂ ਉੱਪਰ ਅਤੇ 172 ਬੱਚਿਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ।
ਗ੍ਰੀਨ ਮਾਡਲ ਟਾਊਨ ਬ੍ਰਾਂਚ ਵਿੱਚ ਕਾਮਰਸ ਵਿੱਚੋਂ ਪਾਰਿਕਾ ਨੇ 99%, ਆਮਿਆ ਜੈਨ ਦੂਜੇ ਨੰਬਰ ਤੇ 98.2% ਅਤੇ ਅਰਸ਼ਿਤਾ ਸਿਆਲ ਤੇ ਦੇਵਿਕਾ ਪਦਮ 97.4% ਅੰਕ ਹਾਸਿਲ ਕਰਕੇ ਤੀਜੇ ਨੰਬਰ ਤੇ ਰਹੀਆਂ। ਦੂਜੇ ਪਾਸੇ ਨਾਨ-ਮੈਡੀਕਲ ਵਿੱਚ ਆਸ਼ਿਮ ਸਿੱਕਾ 98.2% ਮੋਹਿਤ ਨੰਦਾ, ਮਾਨਿਆ ਕੱਕੜ ਅਤੇ ਗਰਿਸ਼ਮਾ ਰਾਣਾ 96.2% ਨਾਲ ਦੂਜੇ ਨੰਬਰ ਤੇ ਅਤੇ ਰਾਬਿਆ ਬਖਸ਼ੀ ਅਤੇ ਸਜਲ ਜੈਨ ਅਤੇ ਲਵਿਆ ਬਜਾਜ 95.8% ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੇ।
ਮੈਡੀਕਲ ਵਿੱਚ ਗਰਿਮਾ 97.2% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੇ ਤਾਰੂਸ਼ ਧਵਨ ਅਤੇ ਚਾਹਤ ਜੈਨ 95.6% ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਹੇ ਜਨੰਤ ਸਲੂਜਾ 95.2%
ਅੰਕ ਲੈ ਕੇ ਤੀਜੇ ਸਥਾਨ ਤੇ ਰਹੇ। ਲੋਹਾਰਾਂ ਬ੍ਰਾਂਚ ਵਿੱਚ ਹਿਊਮਨਟੀ ਗਰੁੱਪ ਵਿੱਚ ਭਵਯਾ 94.8% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਅਤੇ ਜਾਨਵੀ 93.4% ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਕਾਮਰਸ ਵਿੱਚੋਂ ਮਾਨਿਆ 91.8% ਅਤੇ ਵੰਸ਼ਿਕਾ 91% ਅੰਕ ਪ੍ਰਾਪਤ ਕੀਤੇ ਅਤੇ ਰਾਇਲ ਵਰਲਡ ਦੀ ਖੁਸ਼ਿਕਾ 95% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਪ੍ਰਾਪਤ ਕੀਤਾ।
ਇਨੋਸੈਂਟ ਹਾਰਟਸ ਸਕੂਲ ਦੇ ਚੇਅਰਮੈਨ ਡਾਕਟਰ ਅਨੂਪ ਬੋਰੀ ਨੇ ਇਸ ਸ਼ਾਨਦਾਰ ਸਫਲਤਾ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।