ਚੰਡੀਗੜ੍ਹ (ਦਾ ਮਿਰਰ ਪੰਜਾਬ)-ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਇਵੇਟ ਸਕੂਲ 2 ਅਗਸਤ ਨੂੰ ਖੋਲਣ ਦੇ ਆਦੇਸ਼ ਜਾਰੀ ਕੀਤੇ ਹਨ।ਜਿਸਦੇ ਲਈ ਸਰਕਾਰ ਨੇ ਆਰਡਰ ਦੀ ਕਾਪੀ ਜਾਰੀ ਵੀ ਕੀਤੀ ਹੈ । ਜਿਸਦੇ ਅਨੁਸਾਰ ਸਕੂਲ ਪ੍ਰਸ਼ਾਸਨ ਅਤੇ ਬੱਚਿਆਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ । ਇਸਵਿੱਚ ਸੋਸ਼ਲ ਡਿਸਟੇਂਸਿੰਗ ਅਤੇ ਮਾਸਕ ਪਹਿਨਣ ਆਦਿ ਸ਼ਾਮਿਲ ਹੈ । ਇਸਦੇ ਨਾਲ ਹੀ ਰਾਜ ਵਿੱਚ ਪ੍ਰਤਿਬੰਧਾਂ ਨੂੰ 20 ਜੁਲਾਈ ਤੋਂ ਵਧਾਕੇ 10 ਅਗਸਤ ਤੱਕ ਕਰ ਦਿੱਤਾ ਗਿਆ ਹੈ ।
![](https://themirrorpunjab.com/wp-content/uploads/2021/07/IMG_20210701_201930.jpg)