*ਗੁਰਦਵਾਰਾ ਸਾਹਿਬ ਬੋਂਦੀ ਵਿਖੇ ਤਿੰਨ ਸੰਤਾਂ ਮਹਾਪੁਰਸ਼ਾਂ ਦੀਆਂ ਬਰਸੀਆਂ ਦੋ ਜਨਵਰੀ ਨੂੰ ਗੁਰਦੀਪ ਸਿੰਘ ਸਾਰਸਲ ਦੇ ਪ੍ਰੀਵਾਰ ਵਲੋਂ ਸ਼ਰਧਾ ਸਾਹਿਤ ਮਨਾਈਆਂ ਜਾਣਗੀਆਂ*

पंजाब
Spread the love

ਪੈਰਿਸ 28 ਦਸੰਬਰ ( ਭੱਟੀ ਫਰਾਂਸ ) ਪੈਰਿਸ ਵਿਖੇ ਨਵੇਂ ਸਾਲ ਦੀ ਆਮਦ ਦੇ ਅਗਲੇ ਰੋਜ ਬਾਬਾ ਭਾਗ ਜੀ ਦੀ 60 ਵੀਂ, ਬਾਬਾ ਹਰਦਿਆਲ ਸਿੰਘ ਮੁਸਾਫ਼ਿਰ ਜੀ ਦੀ 40ਵੀਂ ਅਤੇ ਬਾਬਾ ਮਲਕੀਅਤ ਸਿੰਘ ਜੀ ਦੀ ਛੇਵੀਂ ਬਰਸੀ ਬਹੁਤ ਹੀ ਸ਼ਰਧਾ ਸਾਹਿਤ ਗੁਰਦੀਪ ਸਿੰਘ ਸਾਰਸਲ ਦੇ ਸਮੂੰਹ ਪ੍ਰੀਵਾਰ ਵਲੋਂ ਗੁਰਦਵਾਰਾ ਸਚਿਖੰਡ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਬੋਂਦੀ ਵਿਖੇ ਦੋ ਜਨਵਰੀ ਦਿਨ ਐਤਵਾਰ ਨੂੰ ਸ਼੍ਰੀ ਅਖੰਡਿਪਾਠ ਸਾਹਿਬ ਜੀ ਦੇ ਭੋਗ ਪੁਆ ਕੇ ਮਨਾਈ ਜਾਵੇਗੀ | ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਭਾਈ ਗੁਰਦੀਪ ਸਿੰਘ ਦੇ ਸਮੂੰਹ ਪ੍ਰੀਵਾਰ ਵਲੋਂ ਫਰਾਂਸ ਦੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਤਿੰਨੋਂ ਦਿਨ ਹੀ ਗੁਰਦਵਾਰਾ ਸਾਹਿਬ ਪਹੁੰਚ ਕੇ ਹਾਜਰੀਆਂ ਭਰੋ ਅਤੇ ਗੁਰਬਾਣੀ ਸ੍ਰਵਨ ਕੇ ਆਪਣਾ ਜੀਵਨ ਸਫਲਾ ਕਰੋ ਜੀ | ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿੰਨੋ ਦਿਨ ਅਟੁੱਟ ਵਰਤਾਏ ਜਾਣਗੇ | ਸ਼੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰੂ ਘਰ ਦੇ ਰਾਗੀ ਜਥੇ ਵਲੋਂ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਵੀ ਕੀਤਾ ਜਾਵੇਗਾ | ਇਸ ਸਬੰਧ ਵਿਚ ਇਕੱਤੀ ਦਸੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ ਸ਼੍ਰੀ ਅਖੰਪਾਠ ਸਾਹਿਬ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਨਿਰੰਤਰ ਭੋਗ ਦੋ ਜਨਵਰੀ ਦਿਨ ਐਤਵਾਰ ਸਵੇਰੇ ਦਸ ਵਜੇ ਪਾਏ ਜਾਣਗੇ | ਇਹ ਸਾਰੀਆਂ ਸੇਵਾਵਾਂ ਗੁਰਦੀਪ ਸਿੰਘ ਸਾਰਸਲ ਦੇ ਪ੍ਰੀਵਾਰ ਵਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਪ੍ਰੀਵਾਰ ਦੀ ਸੁੱਖ ਸ਼ਾਂਤੀ ਵਾਸਤੇ ਕਰਵਾਈਆਂ ਜਾ ਰਹੀਆਂ ਹਨ |

 

Leave a Reply

Your email address will not be published. Required fields are marked *