ਜਲੰਧਰ, 28 ਦਸੰਬਰ (ਦਾ ਮਿਰਰ ਪੰਜਾਬ): ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਆਲ ਇੰਡੀਆ ਰੇਡੀੳ, ਜਲੰਧਰ ਦੇ ਸਹਿਯੋਗ ਨਾਲ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਸਮਾਗਮ ਦਾ ਆਯੋਜਨ ਕੀਤਾ। ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ‘ਮੇਕ ਇਨ ਇੰਡੀਆ-ਸਕਿੱਲ ਇੰਡੀਆ’, ‘ਯੂਥ ਆਈਕਨਜ਼ ਅਤੇ ਰੋਲ ਮਾਡਲਜ’, ‘ਖੋਜ ਅਤੇ ਉਦਯੋਗ ਵਿਕਾਸ ਵਿੱਚ ਚਮਕਦਾ ਭਾਰਤ’ ਅਤੇ ‘ਮੇਰਾ ਸੁਪਨਿਆਂ ਦਾ ਭਾਰਤ’ ਉੱਤੇ ਕਵਿਤਾ ਪਾਠ ਅਤੇ ਜਨਤਕ ਭਾਸ਼ਣ ਕਰਵਾਏ ਗਏ। ਇਹ ਆਲ ਇੰਡੀਆ ਰੇਡੀੳ ਦੇ ਨੌਜਵਾਨ ਮਹਿਮਾਨ ਆਰਜੇ ਲਈ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਪਛਾਣ ਕਰਨ ਦਾ ਵੀ ਮੌਕਾ ਸੀ। ਮੁਕਾਬਲੇ ਵਿੱਚ 15 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕੈਂਪਸ ਦੇ ਸਾਰੇ ਫੈਕਲਿਟੀ ਅਤੇ ਏਆਈਆਰ ਜਲੰਧਰ ਦੇ ਨਾਮਜ਼ਦ ਸ਼੍ਰੀ ਇਮਤਿਆਜ਼ ਮੁਹੰਮਦ ਅਤੇ ਸ਼੍ਰੀ ਬਿਪਿਨ ਦੇ ਸਾਹਮਣੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਈਵੈਂਟ ਦਾ ਜੇਤੂ ਅੰਕੁਸ਼ ਸ਼ਰਮਾ (ਬੀਬੀਏ 5ਵਾਂ ਸਮੈਸਟਰ) ਸੀ ਅਤੇ ਉਸਨੂੰ ਆਲ ਇੰਡੀਆ ਰੇਡੀੳ ਉੱਤੇ ਨੌਜਵਾਨਾਂ ਦੀ ਨੁਮਾਇੰਦਗੀ ਕਰਨ ਲਈ ਮਹਿਮਾਨ ਆਰਜੇ ਲਈ ਸ਼ਾਰਟਲਿਸਟ ਕੀਤਾ ਗਿਆ। ਸੋਨਾਲੀ-ਏਜੀਆਰ-7ਵਾਂ ਸਮੈਸਟਰ ਅਤੇ ਸੋਨੀਆ ਬੀ.ਕਾਮ-3 ਸਮੈਸਟਰ ਦੇ ਵਿਚਾਰਾਂ ਦੀ ਵੀ ਈਵੈਂਟ ਜੱਜਾਂ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਆਲ ਇੰਡੀਆ ਰੇਡੀੳ ’ਤੇ ਵੀ ਬੁਲਾਇਆ ਜਾਵੇਗਾ। ਜੇਤੂ ਨੂੰ ਡਾਇਰੈਕਟਰ ਜਨਰਲ: (ਏ.ਆਈ.ਆਰ.) ਦੁਆਰਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।