*ਓਮੀਕਰੋਨ ਦਾ ਵਧਿਆ ਖਤਰਾ, ਪੰਜਾਬ ‘ਚ ਪਾਬੰਦੀਆਂ ਦੀ ਨਵੀਆਂ ਗਾਈਡਲਾਈਨਜ਼ ਜਾਰੀ*

पंजाब
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਨੇ ਓਮੀਕਰੋਨ ਦੇ ਮੱਦੇਨਜ਼ਰ ਵੱਡਾ ਫ਼ੈਸਲਾ ਕੀਤਾ ਹੈ ਅਤੇ ਸੂਬੇ ਭਰ ਵਿੱਚ ਸਖ਼ਤੀ ਵਧਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਦੋਵੇਂ ਖੁਰਾਕਾਂ ਨਹੀਂ ਲੁਆਈਆਂ ਹਨ, ਉਨ੍ਹਾਂ ਨੂੰ ਬਚੇ ਰਹਿਣ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਹੋਵੇਗਾ ਅਤੇ ਕਿਸੇ ਵੀ ਜਨਤਕ ਥਾਂ ਯਾਨੀ ਬਾਜ਼ਾਰ, ਪਬਲਿਕ ਟਰਾਂਸਪੋਰਟ ਅਤੇ ਧਾਰਮਿਕ ਥਾਵਾਂ ‘ਤੇ ਨਹੀਂ ਜਾਣਾ ਚਾਹੀਦਾ। 15 ਜਨਵਰੀ 2022 ਤੋਂ ਨਵੀਆਂ ਕੋਵਿਡ-19 ਪਾਬੰਦੀਆਂ ਲਾਗੂ ਹੋਣਗੀਆਂ।
ਬੱਸਾਂ ਵਿਚ ਸਫਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਸਬਜ਼ੀ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਥਾਵਾਂ, ਸਿਨੇਮਾ ਹਾਲ, ਲੋਕਲ ਮਾਰਕੀਟ, ਰੈਸਟੋਰੈਂਟ ਤੇ ਜਿਮ ਵਰਗੀਆਂ ਜਨਤਕ ਥਾਵਾਂ ‘ਤੇ ਜਾਣ ਲਈ ਬਿਨਾਂ ਡੋਜ਼ ਜਾਂ ਸਿੰਗਲ ਡੋਜ਼ ਵਾਲਿਆਂ ਦੀ ਐਂਟਰੀ ਬੰਦ ਹੋਵੇਗੀ। ਸਿਰਫ ਦੋਵੇਂ ਖੁਰਾਕਾਂ ਲੁਆ ਚੁੱਕੇ ਲੋਕਾਂ ਨੂੰ ਹੀ ਘਰੋਂ ਬਾਹਰ ਜਾਣ ਦੀ ਇਜਾਜ਼ਤ ਮਿਲੇਗੀ।ਜਨਤਕ ਥਾਵਾਂ ਤੇ ਜਾਣ ਲਈ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਦੀ ਸਾਫਟ ਜਾਂ ਹਾਰਡ ਕਾਪੀ ਦਿਖਾਉਣੀ ਹੋਵੇਗੀ।
ਇਸ ਤੋਂ ਇਲਾਵਾ ਚੰਡੀਗੜ੍ਹ ‘ਚ ਪੰਜਾਬ ਸਰਕਾਰ ਦੇ ਦਫਤਰਾਂ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਿਨਾਂ ਟੀਕਾਕਰਨ ਦੇ ਦਫਤਰਾਂ ਵਿਚ ਜਾਣ ‘ਤੇ ਬੈਨ ਹੋਵੇਗਾ।

ਕਿ

Leave a Reply

Your email address will not be published. Required fields are marked *