ਜਲੰਧਰ( ਦਾ ਮਿਰਰ ਪੰਜਾਬ) – ਸ੍ਰੀ ਗੁਰੂ ਰਵਿਦਾਸ ਧਾਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਰਤਾਰਪੁਰ ਤੋਂ ਟਿਕਟ ਉਤੇ ਵਿਧਾਨ ਸਭਾ ਚੋਣ ਹਾਰ ਚੁੱਕੇ ਸੇਠ ਸੱਤਪਾਲ ਮੱਲ ਅੱਜ ਕਾਂਗਰਸ ਵਿੱਚ ਮੁੱਖ ਮੰਤਰੀ ਚੰਨੀ ਦੀ ਅਗਵਾਈ ਚ ਸ਼ਾਮਲ ਹੋ ਗਏ ਹਨ। ਵਿਧਾਨ ਸਭਾ ਚੋਣ 2017 ਤੋਂ ਪਹਿਲਾਂ ਸੇਠ ਸੱਤਪਾਲ ਮੱਲ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ ਸੀ ਤੇ ਉਨ੍ਹਾਂ ਨੂੰ ਕਰਤਾਰਪੁਰ ਤੋਂ ਟਿਕਟ ਵੀ ਮਿਲ ਗਈ ਸੀ। ਸੇਠ ਸੱਤਪਾਲ ਮੱਲ ਕਰਤਾਰਪੁਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਚੋਣ ‘ਚ ਹਾਰ ਤੋਂ ਬਾਅਦ ਤੋਂ ਕਰਤਾਰਪੁਰ ‘ਚ ਡਟੇ ਹੋਏ ਸਨ ਤੇ ਆਸ ਸੀ ਕਿ ਇਸ ਵਾਰ ਫਿਰ ਟਿਕਟ ਮਿਲੇਗੀ ਪਰ ਇਸ ਵਾਰ ਕਰਤਾਰਪੁਰ ਸੀਟ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀ ਹੈ। ਉੱਥੇ ਬਸਪਾ ਨੇ ਆਪਣੇ ਨੌਜਵਾਨ ਆਗੂ ਬਲਵਿੰਦਰ ਕੁਮਾਰ ਨੂੰ ਮੈਦਾਨ ‘ਚ ਉਤਾਰਿਆ ਹੈ।