*ਅਮ੍ਰਿਤਧਾਰੀ ਸਿੱਖ ਭਾਈ ਜਸਵਿੰਦਰ ਸਿੰਘ ਬਣੇ ਰਾਜਨੀਤਿਕ ਪਾਰਟੀ ਦੇ ਉਮੀਦਵਾਰ, ਹੌਲੈਂਡ ਦੇ ਸਿੱਖਾਂ ਵਾਸਤੇ ਮਾਣ ਵਾਲੀ ਗੱਲ -ਹਰਜੀਤ ਸਿੰਘ ਗਿੱਲ*

पंजाब
Spread the love

ਪੈਰਿਸ 20 ਜਨਵਰੀ (ਭੱਟੀ ਫਰਾਂਸ ) ਹੌਲੈਂਡ ਤੋਂ ਮੀਡੀਆ ਪੰਜਾਬ ਨੂੰ ਆਪਣੇ ਸਰੋਤਾਂ ਰਾਹੀਂ ਮਿਲੀ ਜਾਣਕਾਰੀ ਅਨੁਸਾਰ, ਵਰਲਡ ਸਿੱਖ ਪਾਰਲੀਮੈਂਟ ਯੋਰਪ ਯੂਨਿਟ ਦੇ ਕੋਆਰਡੀਨੇਟਰ ਭਾਈ ਜਸਵਿੰਦਰ ਸਿੰਘ ਉਤਰਖਤ ਨੂੰ ਸ਼ੋਸ਼ਲਿਸਟ ਪਾਰਟੀ ਨੇ ਸਹਿਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਹੌਲੈਂਡ ਦੇ ਸਿੱਖਾਂ ਵਾਸਤੇ ਇੱਕ ਹੋਰ ਮਾਣ ਵਾਲੀ ਗੱਲ ਇਹ ਵੀ ਹੈ ਕਿ ਪਾਰਟੀ ਵਲੋ ਮਾਰਚ ਵਿੱਚ ਹੋਣ ਵਾਲੀਆਂ ਲੋਕਲ ਕੌਂਸਲ ਦੀਆ ਚੋਣਾਂ ਵਿੱਚ ਭਾਈ ਜਸਵਿੰਦਰ ਸਿੰਘ ਪਾਰਟੀ ਵਲੋ ਤੀਸਰਾ ਸਥਾਨ ਦਿੱਤਾ ਗਿਆ ਹੈ | ਇਸ ਤੋਂ ਬਿਨਾਂ ਭਾਈ ਹਰਜੀਤ ਸਿੰਘ ਗਿੱਲ ਨੇ ਵਿਸਥਾਰ ਸਾਹਿਤ ਦਸਿਆ ਕਿ ਲੰਘੇ ਸੋਮਵਾਰ ਸ਼ਾਮ ਨੂੰ ਉਤਰਖਤ Utrecht ਸ਼ਹਿਰ ਵਿੱਚ ਸ਼ੋਸ਼ਲਿਸਟ ਪਾਰਟੀ ਦੀ ਇੱਕ ਹੰਗਾਮੀ ਮੀਟਿੰਗ ਹੋਈ ਸੀ, ਜਿਸ ਭਾਈ ਜਸਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸ਼ਹਿਰ ਦੇ ਯੂਨਿਟ ਦਾ ਚੇਅਰਮੈਨ ਚੁਣਿਆ ਗਿਆ ਸੀ । ਆਉਣ ਵਾਲੇ ਮਾਰਚ ਮਹੀਨੇ ਹੌਲੈਂਡ ਵਿੱਚ ਲੋਕਲ ਕੌਂਸਲ ਦੀਆ ਜਿਹੜੀਆਂ ਚੋਣਾਂ ਹੋ ਰਹੀਆਂ ਹਨ ਉਸ ਵਿੱਚ ਭਾਈ ਜਸਵਿੰਦਰ ਸਿੰਘ ਨੂੰ ਪਾਰਟੀ ਵਲੋ ਟਿਕਟ ਦਿੱਤੀ ਗਈ ਹੈ । ਭਾਈ ਜਸਵਿੰਦਰ ਸਿੰਘ ਪਾਰਟੀ ਦੀ ਲਿਸਟ ਮੁਤਾਬਿਕ ਇਸ ਵਕਤ ਨੰਬਰ ਤਿੰਨ ਦੀ ਪੋਜੀਸ਼ਨ ਤੇ ਚੱਲ ਰਹੇ ਹਨ।

                          ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ ਹੈ ਕੇ ਕਿਸੇ ਗੁਰਸਿੱਖ ਵੀਰ ਨੇ, ਕਿਸੇ ਯੋਰਪੀਅਨ ਦੇਸ਼ ਦੀ ਜਮੀਨੀ ਪਾਰਟੀ ਵਿੱਚ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਜਗ੍ਹਾ ਗੋਰਿਆਂ ਬਣਾਈ ਹੈ। ਵਰਲਡ ਸਿੱਖ ਪਾਰਲੀਮੈਂਟ ਯੋਰਪ ਦੇ ਕੋਆਰਡੀਨੇਟਰ ਭਾਈ ਜਸਵਿੰਦਰ ਸਿੰਘ ਹਨ। ਆਉਣ ਵਾਲੇ ਸਮੇ ਵਿੱਚ ਪਰਚਾਰ ਕੀਤਾ ਜਾਵੇਗਾ ਕਿ ਜਸਵਿੰਦਰ ਸਿੰਘ ਚੋਣਾਂ ਵਿੱਚ ਸਲੈਕਟ ਹੋ ਕੇ ਸ਼ਹਿਰ ਦੀ ਕੌਂਸਲ ਵਿੱਚ ਬੈਠਣ ਅਤੇ ਯੋਰਪ ਦੀ ਸਮੁੱਚੀ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵਲੋ ਜਸਵਿੰਦਰ ਸਿੰਘ ਨੂੰ ਵਧਾਈ ਦਿੰਦੇ ਹਾਂ । ਸਿੱਖ ਕੌਮ ਅਤੇ ਧਰਮ ਨਾਲ ਹੋ ਰਹੀਆਂ ਜਿਆਦਤੀਆ ਅਤੇ ਬੇਇਨਸਾਫੀਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਸਾਨੂੰ ਯੋਰਪੀਅਨ ਦੇਸ਼ਾ ਵਿੱਚ ਸਿਆਸਤ ਵਿੱਚ ਹਿੱਸਾ ਲੈਣ ਪਵੇਗਾ । ਯਾਦ ਰਹੇ ਕੇ ਭਾਈ ਜਸਵਿੰਦਰ ਸਿੰਘ ਜਥੇਦਾਰ ਕਰਮ ਸਿੰਘ ਹਾਲੈਂਡ ਦੇ ਸਪੁੱਤਰ ਹਨ। ਜਥੇਦਾਰ ਕਰਮ ਸਿੰਘ ਜੀ ਇਕ ਬਹੁਤ ਕੌਮੀ ਸੇਵਾ ਵਾਲੇ ਗੁਰਸਿੱਖ ਹਨ।

Leave a Reply

Your email address will not be published. Required fields are marked *