ਖਾਰਕਿਵ (ਦਾ ਮਿਰਰ ਪੰਜਾਬ)-ਯੂਕਰੇਨ ਅਤੇ ਰੂਸ ਵਿਚਕਾਰ ਜੰਗ ਦੌਰਾਨ ਰੂਸ ਲਗਾਤਾਰ ਯੂਕਰੇਨ ਤੇ ਭਾਰੀ ਪੈ ਰਿਹਾ ਹੈ। ਯੂਕਰੇਨ ਦੀ ਰਾਜਧਾਨੀ ਖਾਰਕਿਵ ਨਹੀਂ ਰੂਸ ਦੀਆਂ ਫ਼ੌਜਾਂ ਨੇ ਘੇਰ ਰੱਖਿਆ ਹੈ। ਦੂਜੇ ਪਾਸੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਾਰਕਿਵ ਵਿਚ ਭਾਰਤੀ ਵਿਦਿਆਰਥੀ ਦੀ ਮਿਸਾਇਲ ਹਮਲੇ ਵਿਚ ਮੌਤ ਹੋ ਗਈ। ਇਸ ਦੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਉਕਤ ਵਿਦਿਆਰਥੀ ਬੀਤੇ ਕੱਲ੍ਹ ਤੋਂ ਲਾਪਤਾ ਸੀ ਉਸ ਦੀ ਲਾਸ਼ ਅੱਜ ਮਿਲ ਗਈ ਹੈ। ਪਤਾ ਲੱਗਾ ਹੈ ਕਿ ਉਕਤ ਵਿਦਿਆਰਥੀ ਕਰਨਾਟਕਾ ਦਾ ਰਹਿਣ ਵਾਲਾ ਹੈ। ਇਸੇ ਦੌਰਾਨ ਇਹ ਪਤਾ ਲੱਗਾ ਹੈ ਕਿ ਵਿਦਿਆਰਥੀ ਦੀ ਪਹਿਚਾਣ ਨਵੀਨ ਕੁਮਾਰ ਵਜੋਂ ਹੋਈ ਹੈ।