ਅੰਮ੍ਰਿਤਸਰ (ਦਾ ਮਿਰਰ ਪੰਜਾਬ)-ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕੁਝ ਮਹੀਨੇ ਪਹਿਲਾਂ ਪੰਜ ਪਿਆਰੇ ਸਾਹਿਬਾਨ ਵਲੋਂ ਤਨਖਾਹੀਏ ਕਰਾਰ ਦਿੱਤੇ ਗਏ ਗਿਆਨੀ ਰਣਜੀਤ ਸਿੰਘ ਵਲੋਂ ਅੱਜ ਤੋਂ ਮੁੜ ਸੇਵਾ ਸੰਭਾਲੇ ਜਾਣ ਦੀ ਸੂਚਨਾ ਮਿਲੀ ਹੈ। ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਤਨਖਾਹੀਆ ਕਰਾਰ ਦੇਣ ਵਾਲੇ ਪੰਜ ਪਿਆਰਿਆਂ ਤੋਂ ਪ੍ਰਬੰਧਕੀ ਬੋਰਡ ਵਲੋਂ ਜਥੇਦਾਰ ਗੌਹਰ ‘ਤੇ ਲੱਗੇ ਦੋਸ਼ਾਂ ਬਾਰੇ ਲਿਖਤੀ ਤੌਰ ‘ਤੇ ਰਿਪੋਰਟ ਮੰਗੀ ਗਈ ਸੀ, ਪਰ ਪੰਜ ਪਿਆਰਿਆਂ ਚੋਂ ਭਾਈ ਸੁਖਦੇਵ ਸਿੰਘ ਤੇ ਭਾਈ ਦਲੀਪ ਸਿੰਘ ਨੇ ਹੀ ਲਿਖਤੀ ਰਿਪੋਰਟ ਦਿੱਤੀ ਸੀ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਜਥੇਦਾਰ ਗੌਹਰ ਖਿਲਾਫ਼ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ 5 ਪੰਜ ਪਿਆਰੇ ਸਾਹਿਬਾਨ ‘ਚੋਂ ਜਦੋਂ 2 ਪਿਆਰੇ ਸਾਹਿਬਾਨ ਉਸ ਹੁਕਮਨਾਮੇ ਤੋਂ ਪਿੱਛੇ ਹਟ ਗਏ ਹਨ ਤਾਂ ਉਹ ਹੁਕਮਨਾਮਾ ਹੁਣ ਲਾਗੂ ਨਹੀਂ ਹੋ ਸਕਦਾ।
