ਪੈਰਿਸ 28 ਨਵੰਬਰ (ਦਾ ਮਿਰਰ ਪੰਜਾਬ)- ਪੰਥਕ ਸਫ਼ਾ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਇੰਗਲੈਂਡ ਨਿਵਾਸੀ ਕੁਲਵੰਤ ਸਿੰਘ ਮੁਠੱਡਾ ਜਿਹੜੇ ਕਿ ਫਰਾਂਸ ਵਿੱਚ ਇੱਕ ਵਿਆਹ ਸਬੰਧੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ, ਉਨਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਵਿੱਚ ਭਰਵਾਂ ਸੁਆਗਤ ਹੋਇਆ , ਜਦਕਿ ਗੁਰਦੁਆਰਾ ਸਿੰਘ ਸਭਾ ਬੋਬੀਨੀ ਅਤੇ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਦਾਤ ਸ਼੍ਰੀ ਸਿਰੋਪਾਏ ਨਾਲ ਸਨਮਾਨ ਵੀ ਹੋਇਆ । ਮੁਠੱਡਾ ਸਾਹਿਬ ਨੇ ਗੁਰਦਵਾਰਿਆ ਦੀਆਂ ਸਟੇਜਾਂ ਤੋਨ ਗੁਰੂ ਕੀਆਂ ਸੰਗਤਾਂ ਨੂੰ ਮੁਖਾਤਿਬ ਹੁੰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਜੋ ਪਿਆਰ ਮੈਨੂੰ ਫਰਾਂਸ ਦੀਆਂ ਸੰਗਤਾਂ ਨੇ ਮੈਨੂੰ ਬਖਸ਼ਿਆ ਹੈ ਉਸ ਨੂੰ ਮੈਂ ਕਦੇ ਵੀ ਭੁਲਾ ਨਹੀ ਸਕਦਾ । ਇਸ ਤੋਂ ਬਿਨਾ ਸਰਦਾਰ ਮੁਠੱਡਾ ਪਟਿਆਲਾ ਜੇਲ ਵਿੱਚ ਐਨ.ਐਸ.ਏ ਅਧੀਨ ਇਕੱਠੇ ਰਹੇ ਪ੍ਰਿਥੀਪਾਲ ਸਿੰਘ ਵਰਿਆਣਾ ਨੂੰ ਵੀ ਮਿਲੇ ਅਤੇ ਉਨਾਂ ਨਾਲ ਜੇਲ ਵਿੱਚ ਬਿਤਾਏ ਵਕਤ ਨੂੰ ਯਾਦ ਕਰਨ ਸਾਹਿਤ ਪੰਥਕ ਵਿਚਾਰਾਂ ਵੀ ਕੀਤੀਆਂ । ਫਰਾਂਸ ਦੀਆਂ ਪੰਥਕ ਜਥੇਬੰਦੀਆ ਨੇ ਵੀ ਸਰਦਾਰ ਮੁਠੱਡਾ ਦਾ ਭਰਵਾ ਸੁਆਗਤ ਕੀਤਾ ਅਤੇ ਭਵਿੱਖ ਵਿੱਚ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ , ਪੰਥ ਨੂੰ ਆ ਰਹੇ ਦਰਪੇਸ਼ ਮਸਲੇ ਕਿਵੇਂ ਸੁਲਝਾਉਣੇ ਹਨ ਬਾਰੇ ਵੀ ਨਿਰਣੇ ਲਏ ਗਏ।