*ਦੋਆਬਾ ਸਪੋਰਟਸ ਕਲੱਬ ਫਰਾਂਸ ਨੇ ਆਪਣੀ ਹੋਂਦ ਦੇ ਪਹਿਲੇ ਹੀ ਸਾਲ ਤੀਆਂ ਦਾ ਤਿਉਹਾਰ ਮਨਾਇਆ ਅਤੇ ਦੂਸਰੇ ਸਥਾਨ ਵਾਲੇ ਤਿੰਨ ਕੱਪਾਂ ਤੇ ਵੀ ਕੀਤਾ ਕਬਜ਼ਾ –ਬਲਦੇਵ ਸਿਂਘ ਨੌਰੰਗਪੁਰ*

Uncategorized
Spread the love

ਪੈਰਿਸ 16 ਸਤੰਬਰ (ਭੱਟੀ ਫਰਾਂਸ ) ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੇ ਸਮੂੰਹ ਪ੍ਰਬੰਧਕਾਂ ਨੇ ਬਲਦੇਵ ਸਿਂਘ ਨੌਰੰਗਪੁਰ (ਸ਼ਾਹਕੋਟ) ਦੀ ਪ੍ਰਧਾਨਗੀ ਸਾਹਿਤ ਚਾਰ ਸਰਪ੍ਰਸਤਾਂ ਕ੍ਰਮਵਾਰ ਤੇਜਿੰਦਰ ਸਿਂਘ ਜੋਸਨ, ਰਾਮ ਸਿਂਘ ਮੈਗੜਾ, ਸਰਵਿੰਦਰ ਸਿਂਘ ਜੋਸਨ ਅਤੇ ਡਾਕਟਰ ਰਾਜਬੀਰ ਸਿਂਘ ਖੰਡਾ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਪਹਿਲੇ ਹੀ ਸੀਜਨ ਵਿੱਚ ਦੂਸਰੇ ਸਥਾਨਾਂ ਦੇ ਤਿੰਨ ਕੱਪ ਜਿੱਤ ਕੇ ਜਿੱਥੇ ਇਤਿਹਾਸ ਸਿਰਜਿਆ ਉੱਥੇ ਹੀ ਤੀਆਂ ਦਾ ਮੇਲਾ ਕਰਵਾ ਕੇ ਫਰਾਂਸ ਵੱਸਦੇ ਅਨੇਕਾਂ ਪਰਿਵਾਰਾਂ ਨੂੰ ਵੀ ਪੰਜਾਬ ਦੇ ਸਭਿਆਚਾਰ ਨਾਲ ਜੋੜਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ | ਬੇਸ਼ੱਕ ਇਸ ਕਲੱਬ ਦਾ ਨੀਂਹ ਪੱਥਰ ਦੂਸਰੇ ਕਲੱਬਾਂ ਦੇ ਮੁਕਾਬਲੇ ਦੇਰ ਨਾਲ ਰੱਖਿਆ ਗਿਆ ਸੀ, ਜਦਕਿ ਦੂਸਰੇ ਕਲੱਬ ਆਪੋ ਆਪਣੇ ਖਿਡਾਰੀਆਂ ਦੀ ਚੋਂਣ ਕਰਕੇ ਮੁਕਾਬਲੇ ਵਿੱਚ ਨਿੱਤਰ ਚੁੱਕੇ ਸਨ | ਪਹਿਲੇ ਹੀ ਸਾਲ ਹਰੇਕ ਟੂਰਨਾਮੈਂਟ ਵਿੱਚ ਟੀਮ ਲੈ ਕੇ ਜਾਣਾ, ਪ੍ਰਬੰਧਕਾਂ ਦੇ ਹੋਂਸਲੇ ਦੀ ਮਿਸਾਲ ਕਾਇਮ ਕਰਨ ਵਾਲੀ ਗੱਲ ਸਾਬਿਤ ਹੁੰਦੀ ਹੈਂ | ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸਮੂੰਹ ਪ੍ਰਬੰਧਕ ਦੋਆਬਾ ਸਪੋਰਟਸ ਕਲੱਬ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਜਿੱਥੇ ਇਨ੍ਹਾਂ ਦੀ ਚੰਗੀ ਕਾਰਗੁਜਾਰੀ ਦੀ ਦਾਦ ਦਿੰਦੇ ਹਨ, ਉੱਥੇ ਹੀ ਆਸ ਕਰਦੇ ਹਨ ਕਿ ਇਹ ਕਲੱਬ ਆਉਣ ਵਾਲੇ ਸਾਲਾਂ ਵਿੱਚ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਕਰਦਾਂ ਹੋਈਆਂ ਹਰੇਕ ਸਾਲ ਇਸ ਤੋਂ ਵੀ ਜਿਆਦਾ ਕੱਪ ਜਿੱਤਣ ਦਾ ਮਾਣ ਹਾਸਿਲ ਕਰੇ 

Leave a Reply

Your email address will not be published. Required fields are marked *