ਹੁਸ਼ਿਆਰਪੁਰ (ਜਸਪਾਲ ਕੈਂਥ)-ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਪਿੱਪਲਾਂਵਾਲੀ ਵਿਖੇ ਇੱਕ ਕਲੋਨਾਈਜ਼ਰ ਨੇ ਨਜਾਇਜ਼ ਕਲੋਨੀ ਕੱਟ ਕੇ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ। ਹੁਣ ਇਸ ਕਲੋਨੀ ਵਿਰੁੱਧ ਪੁੱਡਾ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਗਏ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਸਮੇਂ ਪੰਜਾਬ ਵਿੱਚ ਵਿਚ ਨਵੀਂ ਨਵੀਂ ਭਗਵੰਤ ਮਾਨ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਨਜਾਇਜ਼ ਕਲੋਨੀਆਂ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਨੂੰ ਨਹੀਂ ਬਖਸ਼ਿਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜਿਲੇ ਦੇ ਅੰਦਰ ਪੈਂਦੇ ਪਿੰਡ ਪਿੱਪਲਾਂਵਾਲੀ ਦੇ ਇਲਾਕਾ ਦਸ਼ਮੇਸ਼ ਨਗਰ ਵਿਖੇ ਇੱਕ ਕਲੋਨਾਈਜ਼ਰ ਵੱਲੋਂ ਨਜਾਇਜ਼ ਕਲੋਨੀ ਕੱਟ ਕੇ ਭਗਵੰਤ ਮਾਨ ਸਰਕਾਰ ਨੂੰ ਟਿਚ ਤੇ ਸਮਝਿਆ ਗਿਆ ਹੈ , ਇਸ ਕਲੋਨੀ ਵਿੱਚ ਵੇਚਣ ਲਈ ਬੈਠੇ ਕਰਿੰਦੇ ਦੀਪਕ ਨਾਮਕ ਵਿਅਕਤੀ ਨੇ ਕਿਹਾ ਕਿ ਹੁਸ਼ਿਆਰਪੁਰ ਹਲਕੇ ਵਿੱਚ ਵੱਡੇ ਪੱਧਰ ਤੇ ਨਜਾਇਜ਼ ਕਲੋਨੀਆਂ ਕੱਟੀਆਂ ਗਈਆਂ ਹਨ ਸਾਡੀ ਤਾਂ ਛੋਟੀ ਜਿਹੀ ਕਲੋਨੀ ਹੈ ਅਸੀਂ ਇਸ ਨੂੰ ਪਾਸ ਨਹੀਂ ਕਰਾਉਣਾ ਇਸੇ ਤਰ੍ਹਾਂ ਹੀ ਆਪਣੇ ਪਲਾਟ ਵੇਚ ਦੇਣੇ ਹਨ, ਉਸ ਨੇ ਇਹ ਵੀ ਕਿਹਾ ਕਿ ਸਾਡੀ ਕਲੋਨੀ ਪਾਸ ਹੋ ਹੀ ਨਹੀਂ ਸਕਦੀ। ਇਸ ਕਲੋਨੀ ਦੀ ਜੇਕਰ ਗੱਲ ਕਰੀਏ ਤਾਂ ਕਲੋਨਾਈਜ਼ਰ ਨੇ ਇਸ ਕਲੋਨੀ ਵਿੱਚ ਇੱਕ ਵੱਡੀ ਸੜਕ ਬਣਾ ਰੱਖੀ ਹੈ ਅਤੇ ਉਸਦੇ ਆਲੇ ਦੁਆਲੇ ਪਲਾਟਾਂ ਨੂੰ ਥਾਂ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਕਲੋਨੀ ਵਿੱਚ ਇੱਕ ਮਰਲੇ ਪਲਾਟ ਦੀ ਕੀਮਤ ਡੇਢ ਲੱਖ ਰੁਪਏ ਰੱਖੀ ਗਈ ਹੈ ਅਤੇ ਫਰੰਟ ਤੇ ਦੋ ਲੱਖ ਰੁਪਏ ਕੀਮਤ ਤੇ ਪਲਾਟ ਵੇਚੇ ਜਾ ਰਹੇ ਹਨ।
ਇਸੇ ਸੰਬੰਧ ਵਿੱਚ ਏਟੀਪੀ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਇਸੇ ਸਬੰਧੀ ਕਲੋਨੀ ਦੇ ਮਾਲਕ ਨੂੰ ਨੋਟਿਸ ਭੇਜ ਦਿੱਤਾ ਹੈ ਅਤੇ ਜਲਦੀ ਹੀ ਇਸ ਕਲੋਨੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।