ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਵਿਖੇ ਸਾਲ 2024-25 ਲਈ ਨਰਸਰੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇੰਨੋਕਿਡਜ਼ ਦੇ ਇੰਚਾਰਜਾਂ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਟੇਂਪਰੇਰੀ ਆਈ-ਕਾਰਡ ਵੀ ਵੰਡੇ ਗਏ। ਇਸ ਮੌਕੇ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਡਾ: ਆਭਾ ਅਰੋੜਾ (ਪਬਲਿਸ਼ਡ ਓਥਰ ਅਤੇ ਅਰਲੀ ਈਅਰਜ਼ ਐਕਸਪਰਟ), ਲੋਹਾਰਾਂ ਵਿਖੇ ਸ਼੍ਰੀਮਤੀ ਸ਼ਵੇਤਾ ਗੁਪਤਾ (ਅਕੈਡਮੀਅਨ ਐਂਡ ਪੇਰੈਂਟਿੰਗ ਕੋਚ) ਅਤੇ ਕਪੂਰਥਲਾ ਰੋਡ ਵਿਖੇ ਇੰਨੋਸੈਂਟ ਹਾਰਟਸ ਗਰੁੱਪ ਦੇ ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਅਤੇ ਮੋਟੀਵੇਸ਼ਨਲ ਸਪੀਕਰ ਸ਼੍ਰੀਮਤੀ ਸ਼ਰਮੀਲਾ ਨਾਕਰਾ ਨੇ ਮਾਪਿਆਂ ਨਾਲ ‘ਗੁੱਡ ਪੇਰੈਂਟਿੰਗ’ ਦੇ ਨੁਕਤੇ ਸਾਂਝੇ ਕੀਤੇ, ਜੋ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਨੇ ਮਾਪਿਆਂ ਨੂੰ ਨਵੀਂ ਸਿੱਖਿਆ ਪ੍ਰਣਾਲੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਬੱਚਿਆਂ ਦੇ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਦਾ ਨਿਪਟਾਰਾ ਕੀਤਾ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵਧੀਆ ਸਮਾਂ ਬਿਤਾਉਣ ਦੀ ਸਲਾਹ ਦਿੱਤੀ। ਸਕੂਲ ਦੇ ਐਗਜੀਕਿਊਟਿਵ ਡਾਇਰੈਕਟਰ ਸ਼੍ਰੀਮਤੀ ਸ਼ੈਲੀ ਬੌਰੀ ਨੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਵਧਾਈ ਦਿੱਤੀ ਅਤੇ ਦੱਸਿਆ ਕਿ ਫਰਵਰੀ ਵਿੱਚ ਪਹਿਲਾਂ ਵਰਚੂਅਲ ਕਲਾਸਾਂ ਲੱਗਣਗੀਆਂ ਅਤੇ ਫਿਰ ਇੱਕ ਹਫ਼ਤੇ ਬਾਅਦ ਆਫਲਾਈਨ ਕਲਾਸਾਂ ਸ਼ੁਰੂ ਹੋਣਗੀਆਂ।