ਜਲੰਧਰ( ਦਾ ਮਿਰਰ ਪੰਜਾਬ)-ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ (ਰਜਿ :)ਰਾਮਾਂ ਮੰਡੀ, ਜਲੰਧਰ ਦੇ ਵੱਲੋਂ ਪਿੰਡ ਜੰਡੂ ਸਿੰਘਾ ਦੀ ਰਹਿਣ ਵਾਲੀ ਸੋਨਾਲੀ ਕੌਲ ਨਵੀਂ ਜੱਜ ਬਣੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਨਾਲੀ ਕੌਲ ਜੀ ਦੇ ਪਿਤਾ ਸ਼੍ਰੀ ਅਨਿਲ ਕੁਮਾਰ ਕੌਲ ਨੂੰ ਵੀ ਸੋਸਾਇਟੀ ਦੇ ਵੱਲੋ ਸਨਮਾਨਿਤ ਕੀਤਾ ਗਿਆ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਰਾਮ ਲੁਭਾਇਆ, ਸੀਨੀਅਰ ਵਾਈਸ ਪ੍ਰਧਾਨ ਕੇਵਲ ਚੰਦ ਪਾਲ, ਜਨਰਲ ਸਕੱਤਰ ਰੋਸ਼ਨ ਲਾਲ ਭਾਰਤੀ , ਗੌਰਵ ਭਾਰਤੀ ਆਦਿ ਉਪਸਥਿਤ ਸਨ |
ਆਪਣੇ ਵਿਚਾਰ ਸਾਂਝਾ ਕਰਦੇਆਂ ਜਨਰਲ ਸਕੱਤਰ ਰੋਸ਼ਨ ਲਾਲ ਭਾਰਤੀ ਨੇ ਕਿਹਾ ਕਿ ਸਾਡੀ ਸੁਸਾਇਟੀ ਦੀ ਵੀ ਕੋਸ਼ਿਸ਼ ਹੈ ਕਿ ਸਮਾਜ ਦੇ ਬੱਚਿਆਂ ਨੂੰ ਵਿਦਿਆ ਦੇ ਵਧੀਆ ਤੋਂ ਵਧੀਆ ਜਿਹੜੇ ਸਾਧਨ ਆ ਉਹ ਉਪਲਬਧ ਕਰਵਾਏ ਜਾਣ ਤਾਂ ਜੋ ਬੱਚੇ ਦੇਸ਼ ਸਮਾਜ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਸਕਣ, ਸਾਡੀ ਸੁਸਾਇਟੀ ਫਰੀ ਟਿਊਸ਼ਨ ਸੈਂਟਰ ਚਲਾ ਰਹੀ ਹੈਕਾਕੀ ਪਿੰਡ ਵਿਖ਼ੇ |,ਜਿਸ ਵਿੱਚ ਪੰਜਵੀਂ ਛੇਵੀਂ ਸੱਤਵੀਂ ਦੇ ਬੱਚਿਆਂ ਨੂੰ ਫਰੀ ਟਿਊਸ਼ਨ ਪੜ੍ਹਾਈ ਜਾਂਦੀ ਹੈ, ਸੰਦਰਭ ਦੇ ਵਿੱਚ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਪਰਿਵਾਰ ਦੀ ਧੀ ਸੋਨਾਲੀ ਕੌਲ ਜੱਜ ਬਣੀ ਹੈ ਜਿਸ ਨੇ ਆਪਣੇ ਪਰਿਵਾਰ ਦਾ ਨਾਂ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ, ਮੈਂ ਸਭ ਤੋਂ ਵੱਧ ਮੁਬਾਰਕਾਂ ਜੱਜ ਸਾਬ ਦੇ ਮਾਤਾ ਪਿਤਾ ਨੂੰ ਵੀ ਦੇਂਦਾ ਹਾਂ ਜਿਨ੍ਹਾਂ ਦੀ ਮੇਹਨਤ ਬਦੌਲਤ ਜੱਜ ਸੋਨਾਲੀ ਕੌਲ ਨੇ ਉੱਚੀ ਪੱਧਵੀ ਪਾਈ ਹੈ ਇਸ ਸਮੇਂ ਪਿੰਡ ਵਸਨੀਕ ਵੀ ਹਾਜ਼ਿਰ ਸਨ