ਪੈਰਿਸ 11 ਫਰਵਰੀ (ਪੱਤਰ ਪ੍ਰੇਰਕ ) ਪੰਜਾਬ ‘ਚ ਇਸ ਵੇਲੇ ਪੰਜਾਬ ਬਚਾਉ ਯਾਤਰਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਸਫਲਤਾ ਸਾਹਿਤ ਚੱਲ ਰਹੀ ਹੈ, ਜਿਸਦਾ ਸੁਆਗਤ ਰਾਹ ਵਿੱਚ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਪੰਜਾਬ ਵਾਸੀ ਦਿਲ ਖੋਲ ਕੇ ਕਰ ਰਹੇ ਹਨ | ਇਸ ਪੰਜਾਬ ਬਚਾਉ ਯਾਤਰਾ ਦੀ ਸਫਲਤਾ ਅਤੇ ਸੁਖਬੀਰ ਸਿੰਘ ਬਾਦਲ ਦੀ ਵੱਧ ਰਹੀ ਲੋਕਪ੍ਰੀਯਤਾ ਨੂੰ ਦੇਖਦੇ ਹੋਏ ( ਭਾਜਪਾ ਪੰਜਾਬ ਦੇ ਨੇਤਾ ) ਸ਼੍ਰੋਮਣੀ ਅਕਾਲੀ ਦਲ ਨਾਲ ਦੁਬਾਰਾ ਰਲੇਵੇਂ ਵਾਸਤੇ ਉਤਾਵਲੇ ਹੋ ਰਹੇ ਹਨ | ਇਸ ਰਲ਼ੇਵੇਂ ਬਾਰੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜ਼ੇਕਰ ਸਾਡੀ ਪਾਰਟੀ ਨੂੰ ਲੱਗਿਆ ਕਿ ਇਹ ਰਲ਼ੇਵਾਂ ਪੰਜਾਬ ਦੇ ਹਿੱਤਾਂ ਵਾਸਤੇ ਬਿਹਤਰ ਸਿੱਧ ਹੋਵੇਗਾ ਤਾਂ ਭਾਜਪਾ ਨਾਲ ਦੁਬਾਰਾ ਗੱਠਜੋੜ ਹੋ ਵੀ ਸੱਕਦਾ ਹੈ, ਲੇਕਿਨ ਅਜੇ ਕੁੱਝ ਨਹੀਂ ਕਿਹਾ ਜਾ ਸੱਕਦਾ |