ਜਲੰਧਰ (ਦਾ ਮਿਰਰ ਪੰਜਾਬ)- ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਅਪ੍ਰੈਲ-2023 ਵਿੱਚ ਕਰਵਾਈ ਗਈ ਜੇ.ਈ.ਈ. ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਮੁੱਖ ਪ੍ਰੀਖਿਆ ਵਿੱਚ ਪ੍ਰਤੀਸ਼ਤ ਅੰਕ ਸ਼ਾਨਦਾਰ ਰਿਹਾ। ਜਯੇਸ਼ ਪੰਡਿਤ ਨੇ ਇਸ ਪ੍ਰੀਖਿਆ ਵਿੱਚ 99.36 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜਦਕਿ ਆਸ਼ਨਾ ਸ਼ਰਮਾ ਨੇ 99.2 ਪਰਸੈਂਟਾਈਲ ਅਤੇ ਆਯੂਸ਼ ਕਾਲੀਆ ਨੇ 98.22 ਪਰਸੈਂਟਾਈਲ ਪ੍ਰਾਪਤ ਕੀਤੇ।ਮਿਸ਼ੀਕਾ ਨੇ 98 ਪ੍ਰਤੀਸ਼ਤ, ਹਾਰਦਿਕ ਚੱਢਾ ਨੇ 97.2 ਪ੍ਰਤੀਸ਼ਤ, ਅਗਮਜੋਤ ਸਿੰਘ ਨੇ 96.2 ਪ੍ਰਤੀਸ਼ਤ, ਅੰਸ਼ ਖੋਸਲਾ ਨੇ 96 ਪ੍ਰਤੀਸ਼ਤ ਅਤੇ ਹਰਸ਼ਿਤਾ ਓਬਰਾਏ ਨੇ 95.97 ਪ੍ਰਤੀਸ਼ਤ ਪ੍ਰਾਪਤ ਕੀਤੇ ਹਨ।
ਇਸ ਮੌਕੇ ਇਨੋਸੈਂਟ ਹਾਰਟਸ ਦੇ ਚੇਅਰਮੈਨ ਡਾ: ਅਨੂਪ ਬੌਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ‘ਤੇ ਵਧਾਈ ਦਿੱਤੀ | ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।





