ਜਲੰਧਰ, 8 ਨਵੰਬਰ (ਦਾ ਮਿਰਰ ਪੰਜਾਬ): ਬੌਰੀ ਮੇਮੋਰੀਅਲ ਏਜੁਕੇਸ਼ਨਲ ਐਂਡ ਮੈਡੀਕਲ ਟ੍ਰਸਟ ਦੇ ਅਧੀਨ ਚੱਲ ਰਹੇ-ਇਨੋਸੈਂਟ ਹਾਰਟਸ ਗਰੁੱਪ ਨੇ ਦਿਸ਼ਾ-ਇੱਕ ਅਭਿਆਨ ਦੇ ਅਧੀਨ ਡਿਜੀਟਲ ਪਿ੍ਰਜ਼ਰ੍ਵੇਸ਼ਨ ਡੇ ਮਨਿਆ, ਜਿਸਦਾ ਉਦੇਸ਼ ਵਿਦਿਆਰਥੀ ਨੂੰ ਡਿਜੀਟਲ ਉਪਕਰਣਾਂ ਦੀ ਸੁਰੱਖਿਆ ਬਾਰੇ ਦੱਸਣਾ ਹੈ। ਡਿਜੀਟਲ ਸਾਧਨਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਅਤੇ ਵਿਧੀ ਨੂੰ ਉਜਾਗਰ ਕਰਨ ਲਈ ਪੋਸਟਰ ਮੇਕਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਇੰਨੋਸੈਂਟ ਹਾਰਟਸ ਗਰੁੱਪ ਦੇ ਆਈਟੀ, ਮੈਨੇਜਮੈਂਟ ਅਤੇ ਐੱਮ.ਐੱਲ.ਐੱਸ. ਵਿਭਾਗ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਸ ਗਤੀਵਿਧੀ ਵਿੱਚ ਹਿੱਸਾ ਲਿਆ ਅਤੇ ਆਪਣੇ ਸਿਰਜਣਾਤਮਕ ਵਿਚਾਰਾਂ ਨਾਲ ਡਿਜੀਟਲ ਸਾਧਨਾਂ ਨੂੰ ਸੁਰੱਖਿਅਤ ਰੱਖਣ ਦੀਆਂ ਵੱਖ-ਵੱਖ ਨੀਤੀਆਂ, ਤਰੀਕਿਆਂ ਅਤੇ ਬੁਨਿਆਦੀ ਢਾਂਚੇ ਨੂੰ ਪੋਸਟਰ ਰਾਹੀਂ ਪ੍ਰਦਰਸ਼ਿਤ ਕੀਤਾ। ਮਿਸ ਪੁਨੀਤ ਕੁਮਾਰੀ (ਮੁੱਖੀ, ਸਕੂਲ ਆਫ ਆਈਟੀ) ਨੇ ਕਿਹਾ ਕਿ ਡਿਜੀਟਲਾਈਜ਼ੇਸ਼ਨ ਸਾਨੂੰ ਮੋਬਾਈਲ ਡਿਵਾਈਸ ਉੱਤੇ ਜਾਣਕਾਰੀ ਨੂੰ ਕੁਸ਼ਲਤਾ ਨਾਲ ਸੁਰੱਖਿਅਤ ਕਰਨ ਅਤੇ ਐਕਸੈੱਸ ਕਰਨ ਦੇ ਯੋਗ ਬਣਾਉਂਦਾ ਹੈ। ਜਾਣਕਾਰੀ ਦੀ ਨਿਰੰਤਰ ਪਹੁੰਚ ਲਈ ਡਾਟਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਕਰਨਾ ਸਾਡਾ ਮੁੱਖ ਫਰਜ਼ ਹੈ।
ਗਤੀਵਿਧੀ ਦੇ ਜੇਤੂ ਸਨ :-
1. ਪਹਿਲਾ ਇਨਾਮ : ਏਕਤਾ (ਬੀਸੀਏ- ਪੰਜਵਾਂ ਸਮੈਸਟਰ)
2. ਦੂਜਾ ਇਨਾਮ : ਡੇਜ਼ੀ (ਬੀਸੀਏ- ਪਹਿਲਾ ਸਮੈਸਟਰ)
3. ਤੀਜਾ ਇਨਾਮ : ਮੁਸਕਾਨ ਕੌਰ (ਬੀਬੀਏ- ਪਹਿਲਾ ਸਮੈਸਟਰ)





