*ਰਾਜ ਪੱਧਰੀ ਸਕੂਲੀ ਖੇਡਾਂ ਵਿੱਚੋਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਸੀਚੇਵਾਲ ਦੇ ਖਿਡਾਰੀਆਂ ਦਾ ਸਨਮਾਨ ,ਹਾਕੀ, ਕੁਸ਼ਤੀ, ਕਬੱਡੀ ਅਤੇ ਗੱਤਕੇ ਵਿੱਚ ਮਾਰੀਆਂ ਮੱਲਾਂ*

ਲੋਹੀਆਂ (ਰਾਜੀਵ ਕੁਮਾਰ ਬੱਬੂ)-ਰਾਜ ਪੱਧਰੀ ਅੰਤਰ ਜਿਲ੍ਹਾ ਸਕੂਲ ਖੇਡਾਂ 2025-26 ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਅਤੇ ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ ਸੀਚੇਵਾਲ ਦੇ ਵਿਦਿਆਰਥੀਆਂ ਦਾ ਸਨਮਾਨ ਰਾਜ ਸਭਾ ਮੈਬਂਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ । ਸਕੂਲ ਦੇ ਬੱਚਿਆਂ ਨੇ ਹਾਕੀ ਅੰਡਰ-11 ਵਿੱਚੋ ਜਲੰਧਰ ਵੱਲੋਂ ਖੇਡਦਿਆਂ ਪੰਜਾਬ […]

Continue Reading

*ਨੰਦਨਪੁਰ ਵਿਵੇਕ ਬਿਹਾਰ ਗੁਰਦੁਆਰਾ ਦੇ ਪਿੱਛੇ ਨੋ-ਕੰਸਟਰਕਸ਼ਨ ਜ਼ੋਨ ਵਿੱਚ ਨਾਜਾਇਜ਼ ਕਲੋਨੀ , ਸੁਰੱਖਿਆ ਚਿੰਤਾਵਾਂ ਵਧੀਆਂ*

ਜਲੰਧਰ: (ਜਸਪਾਲ ਕੈਂਥ)-ਨੰਦਨਪੁਰ ਵਿਵੇਕ ਬਿਹਾਰ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵਿੱਚ ਨਾਜਾਇਜ਼ ਤੌਰ ’ਤੇ ਕਲੋਨੀ ਕੱਟੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਦੇ ਦਾਅਵਿਆਂ ਮੁਤਾਬਕ, ਇਸ ਇਲਾਕੇ ਵਿੱਚ ਕਰੀਬ ਛੇ–ਸੱਤ ਕੋਠੀਆਂ ਅਤੇ ਪੰਜ ਦੁਕਾਨਾਂ ਦੀ ਗੈਰਕਾਨੂੰਨੀ ਤਰ੍ਹਾਂ ਉਸਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਇਲਾਕਾ ਨੋ-ਕੰਸਟਰਕਸ਼ਨ ਜ਼ੋਨ ਵਿੱਚ ਆਉਂਦਾ ਹੈ, ਜੋ […]

Continue Reading

*ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਸਹੁੰ ਚੁੱਕੀ*

ਨੌਰਵਿਚ (ਜਸਪਾਲ ਕੈਂਥ)-ਬੀਤੇ ਮੰਗਲਵਾਰ ਨੂੰ ਨੌਰਵਿਚ ਸਿਟੀ ਹਾਲ ਵਿੱਚ ਕੌਂਸਲ ਚੈਂਬਰ, ਗਲਿਆਰਿਆਂ ਤੇ ਇੱਕ ਵੱਖਰੇ ਕਮਰੇ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ, ਜਦੋਂ ਨਵ-ਚੁਣੇ ਮੇਅਰ ਸਵਰਨਜੀਤ ਸਿੰਘ ਖਾਲਸਾ, ਸਿਟੀ ਕੌਂਸਲ ਮੈਂਬਰ, ਬੋਰਡ ਆਫ਼ ਐਜੂਕੇਸ਼ਨ ਮੈਂਬਰ ਤੇ ਮੌਜੂਦਾ ਸਿਟੀ ਕੋਸ਼ਾਧਿਕਾਰੀ ਨੇ ਸਹੁੰ ਚੁੱਕੀ। ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਸੌਹੁੰ ਰਸਮ ਨਿਭਾਉਣ ਤੋ ਪਹਿਲਾਂ ਪ੍ਰਧਾਨ ਸਾਹਿਬ ਸ […]

Continue Reading

*ਹੜਾਂ ਦੀ ਤਬਾਹੀ ਬਾਅਦ ਸਿਖ ਸੇਵਕ ਸੁਸਾਇਟੀ ਨੇ ਲਈ ਪੀੜਤਾਂ ਦੀ ਸਾਰ*

ਜਲੰਧਰ (ਜਸਪਾਲ ਕੈਂਥ)-ਸਤਲੁਜ ਦੀ ਮਾਰ ਨੇ ਜਦੋਂ ਧੁਸੀ ਬੰਨ ਨੂੰ ਚੀਰ ਕੇ ਧਰਤੀ ਦੀ ਛਾਤੀ ਚੀਰ ਪਿੰਡ ਮੰਡਾਲਾ ਛੰਨਾ ਦੇ ਆਲੇ ਦੁਆਲੇ ਕੁਝ ਪਿੰਡਾਂ ਦੇ ਘਰ ਇੱਕੋ ਝਟਕੇ ਵਿੱਚ ਮਿੱਟੀ ਦੇ ਢੇਰ ਬਣ ਗਏ ਸਨ। ਪਾਣੀ ਨੇ ਘਰਾਂ ਨੂੰ ਨਿਗਲ ਲਿਆ, ਖੇਤਾਂ ਨੂੰ ਮਿਂਟੀ ਕਰ ਦਿੱਤਾ, ਅਤੇ ਲੋਕਾਂ ਦੇ ਸੁਪਨਿਆਂ ਨੂੰ ਇੱਕੋ ਰਾਤ ਵਿੱਚ ਹੜ […]

Continue Reading

*ਜਲੰਧਰ ਦਿਹਾਤੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਧੱਕੇਸ਼ਾਹੀ ਦਾ ਨਿਵੇਕਲਾ ਉਦਾਹਰਣ ਸੈੱਟ ਕੀਤਾ ,ਡੀਜੀਪੀ ਪੰਜਾਬ ਰਾਹੀਂ ਬੇਗੁਨਾਹ ਦਿੱਤੇ ਲੋਕਾਂ ਦਾ ਥਾਣਾ ਮਕਸੂਦਾਂ ਰਾਹੀਂ ਦੋਸ਼ੀ ਬਣਾ ਕੇ ਚਲਾਨ ਪੇਸ਼ ਕਰਵਾਇਆ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੀਗਲ ਸੈਲ ਦੇ ਐਡਵੋਕੇਟ ਦੀਪਕ ਤੇ ਜ਼ਿਲ੍ਹਾ ਜਲੰਧਰ ਦੇ ਕੋਆਰਡੀਨੇਟਰ ਕਮਲ ਬਾਦਸ਼ਾਹਪੁਰ ਨੇ ਅੱਜ ਵੀਰਵਾਰ ਨੂੰ ਇੱਥੇ ਪ੍ਰੈਸ ਕਲੱਬ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਪ ਸਰਕਾਰ ਵਿੱਚ ਜਲੰਧਰ ਦੇਹਾਤੀ ਦੇ ਪੁਲਿਸ ਮੁਖੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਥਾਣਾ ਮਕਸੂਦਾਂ ਵਿੱਚ ਦਰਜ ਇੱਕ ਝੂਠੇ ਮੁਕੱਦਮੇ (85/23) ਵਿੱਚ […]

Continue Reading

*ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਹੜ ਪੀੜਤਾਂ ਦੇ ਢਹੇ ਘਰ ਮੁੜ ਉਸਾਰਨ ਦਾ ਐਲਾਨ,ਪੰਜ ਘਰਾਂ ਦਾ ਪਚੀ ਲੱਖ ਦੇ ਕਰੀਬ ਖਰਚਾ ਆਵੇਗਾ*

ਜਲੰਧਰ (ਜਸਪਾਲ ਕੈਂਥ)-ਪੰਜਾਬ ਦੇ ਬਾਰਡਰ ਇਲਾਕਿਆਂ ਵਿੱਚ ਆਈਆਂ ਭਿਆਨਕ ਹੜਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਸੀ। ਸਰਹੱਦ ਨਾਲ ਲੱਗਦੇ ਪਿੰਡ ਖੋਖਰ, ਅਜਨਾਲਾ, ਦਿਆਲ ਭੱਟੀ, ਡੇਰਾ ਬਾਬਾ ਨਾਨਕ ਤੇ ਚੋਂਤਰਾਂ ਵਰਗੇ ਇਲਾਕਿਆਂ ਵਿੱਚ ਲੋਕ ਅੱਜ ਵੀ ਟੁੱਟੇ-ਫੁੱਟੇ ਘਰਾਂ ਵਿੱਚ ਜਾਂ ਰਿਸ਼ਤੇਦਾਰਾਂ ਕੋਲ ਪਨਾਹ ਲੈ ਕੇ ਰਹਿਣ ਲਈ ਮਜਬੂਰ ਹਨ। ਸਰਕਾਰੀ ਮਦਦ ਦਾ ਇੰਤਜ਼ਾਰ ਕਰਦਿਆਂ […]

Continue Reading

*ਇੰਨੋਸੈਂਟ ਹਾਰਟਸ ਦਾ ਸਲਾਨਾ ਸਮਾਗਮ‘ਬੀਟ ਬਿਯਾਂਡ ਬਾਊਂਡਰੀਜ਼’ ਥੀਮ ਨਾਲ ਸ਼ਾਨਦਾਰ ਢੰਗ ਨਾਲ ਹੋਇਆ ਸੰਪੰਨ ,ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ*

ਜਲੰਧਰ (ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਤਹਿਤ ‘ਦਿਸ਼ਾ–ਐਨ ਇਨੀਸ਼ੀਏਟਿਵ’ ਅਧੀਨ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਸਲਾਨਾ ਇਨਾਮ ਵੰਡ ਸਮਾਗਮ ‘ਬੀਟ ਬਿਯਾਂਡ ਬਾਊਂਡਰੀਜ਼’ ਥੀਮ ਹੇਠ ਅਵਾਰਡਸ–2025 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਸ਼੍ਰੀ ਮਾਨ ਨਵੀਨ ਸਿੰਗਲਾ (IPS), DIG ਜਲੰਧਰ […]

Continue Reading

*ਅਮਰੀਕਾ ਵਿੱਚ ਸਵਰਨਜੀਤ ਸਿੰਘ ਖਾਲਸਾ ਦੇ ਮੇਅਰ ਬਣਨ ਉਪਰੰਤ ਸਵਾਮੀ ਸ਼ਾਂਤਾਨੰਦ ਵੱਲੋਂ ਸਿਰੋਪਾਓ ਨਾਲ ਸਨਮਾਨ*

ਜਲੰਧਰ (ਜਸਪਾਲ ਕੈਂਥ )-ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਵਿੱਚ ਸਿੱਖ ਨੌਜਵਾਨ ਦੀ ਉੱਚੀ ਪਦਵੀ ਨੂੰ ਪ੍ਰਾਪਤ ਕਰਨ ਵਾਲੀ ਖ਼ਬਰ ਨੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀਆਂ ਦੀ ਲਹਿਰ ਛੇੜ ਦਿੱਤੀ ਹੈ। ਸਵਾਮੀ ਉਦਾਸੀ ਸੰਪਰਦਾ ਦੇ ਮੁਖੀ ਸਵਾਮੀ ਸ਼ਾਂਤਾਨੰਦ ਜੀ ਨੇ ਜਲੰਧਰ ਦੇ ਪ੍ਰਸਿੱਧ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੂੰ ਉਨ੍ਹਾਂ ਦੇ ਪੁੱਤਰ ਸ. ਸਵਰਨਜੀਤ ਸਿੰਘ ਖ਼ਾਲਸਾ ਦੇ […]

Continue Reading

*ਪੰਜਾਬ ’ਚ ਸਰਕਾਰ ਬਦਲੀ, ਪਰ ਲੋਕਾਂ ਦੇ ਹਾਲਾਤ ਨਹੀਂ ਬਦਲੇ : ਕੁਮਾਰੀ ਮਾਇਆਵਤੀ*

ਜਲੰਧਰ/ਚੰਡੀਗੜ੍ਹ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਵੱਲੋਂ ਅੱਜ ਮੰਗਲਵਾਰ ਨੂੰ ਦਿੱਲੀ ਵਿਖੇ ਬਸਪਾ ਦੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਯੂਨਿਟ ਦੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਰਬ ਸਮਾਜ ’ਚ ਪਾਰਟੀ ਦੇ ਆਧਾਰ ਨੂੰ ਵਧਾਉਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਬਾਰੇ ਰਿਪੋਰਟ ਵੀ ਹਾਸਲ ਕੀਤੀ ਅਤੇ […]

Continue Reading

*ਇੰਨੋਸੈਂਟ ਹਾਰਟਸ ਨੇ ਏ.ਸੀ.ਈ ਸਲਾਨਾ ਚੈਂਪੀਅਨ ਐਕਸੀਲੈਂਸ ਅਵਾਰਡਸ 2025 ‘ਚ ਖਿਡਾਰੀਆਂ ਦਾ ਕੀਤਾ ਸਨਮਾਨ*

ਜਲੰਧਰ (ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ, ਇੰਨੋਸੈਂਟ ਹਾਰਟਸ ਗਰੁੱਪ ਨੇ ਸਲਾਨਾ ਚੈਂਪੀਅਨ ਐਕਸੀਲੈਂਸ (ਏ ਸੀ ਈ) ਅਵਾਰਡਸ 2025 ਦਾ ਆਯੋਜਨ ਕੀਤਾ, ਜਿਸ ਵਿੱਚ ਪੰਜਾਂ ਸ਼ਾਖਾਵਾਂ — ਗ੍ਰੀਨ ਮਾਡਲ ਟਾਊਨ, ਲੋਹੜਾਂ, ਨੂਰਪੁਰ ਰੋਡ, ਕੈਂਟ.-ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ — ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ, ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ […]

Continue Reading