ਜਲੰਧਰ ( ਦਾ ਮਿਰਰ ਪੰਜਾਬ) ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਪਿੰਡ ਜੰਡੂ ਸਿੰਘਾਂ ਵਿਖੇ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਜਾਣਕਾਰੀ ਦਿੰਦੇ ਬਾਬਾ ਰਾਮੇ ਸ਼ਾਹ ਨੇ ਦਸਿਆ ਕਿ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਸਵੇਰੇ 8 ਵਜੇ ਝੰਡੇ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ । ਉਸ ਉਪਰੰਤ ਚਾਂਦਰ ਚੜਾਉਣ ਦੀ ਰਸਮ ਤੋਂ ਬਾਅਦ ਵਿੱਚ ਸਮੂਹ ਸੰਗਤਾਂ ਨੂੰ ਲੰਗਰ ਛਕਾਅ ਕੇ ਦਰਬਾਰ ਤੋਂ ਭੋਗ ਲੱਗਿਆ ਪ੍ਰਸ਼ਾਦ ਦਿਤਾ ਗਿਆ ਤੇ ਸੱਭ ਦੀ ਚੰਗੀ ਸਿਹਤ ਲਈ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੀ ਅੱਗੇ ਬਾਬਾ ਰਾਮੇ ਸ਼ਾਹ ਜੀ ਵੱਲੋ ਅਰਦਾਸ ਬੇਨਤੀ ਕੀਤੀ ਗਈ ਇਥੇ ਇਹ ਵੀ ਦੱਸਣਯੋਗ ਹੈ ਕੀ ਮੇਲਾ ਪ੍ਰਸ਼ਾਸਨ ਦੇ ਨਿਯਮਾਂ ਮੁਤਾਬਿਕ ਕਰਵਾਇਆ ਗਿਆ ਇਸ ਦੌਰਾਨ ਮੌਕੇ ਤੇ ਮਜੂਦ ਬਾਬਾ ਰਾਮੇ ਸਾਹ ਜੀ, ਲਖਵੀਰ ਕੁਮਾਰ, ਜਸਕਰਨ ਕਮਲ, ਵਿਸ਼ੂ, ਗੁਰਨਾਮ ਚੰਦ, ਲੱਕਸ਼, ਹੋਰ ਆਦਿ ਸੇਵਾਦਾਰ ਹਜ਼ਾਰ ਸਨ