*ਬਸਪਾ ਲੀਡਰਸ਼ਿਪ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਾਲਿਆਂ ’ਤੇ ਪਰਚਾ ਦਰਜ*

पंजाब
Spread the love

ਜਲੰਧਰ (ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸਿਪ ਤੇ ਵਰਕਰਾਂ ਖਿਲਾਫ ਸੋਸ਼ਲ ਮੀਡੀਏ ’ਤੇ ਲਗਾਤਾਰ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ’ਤੇ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਥਾਣਾ ਡਵੀਜ਼ਨ ਨੰਬਰ ਅੱਠ ਵਿੱਚ ਪਰਚਾ (ਐਫਆਈਆਰ 154/24) ਦਰਜ ਕੀਤਾ ਹੈ। ਇਹ ਪਰਚਾ ਸੰਦੀਪ ਮੂਲਨਿਵਾਸੀ, ਭਾਰਤ ਭੂਸ਼ਣ, ਰਵੀਪਾਲ, ਰਣਜੀਤ ਬੈਂਸ ਸਾਰੇ ਵਾਸੀ ਸਈਪੁਰ ਤੇ ਰਜਿੰਦਰ ਰਾਣਾ ਵਾਸੀ ਹੀਰਾਪੁਰ ਖਿਲਾਫ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਲੋਕਸਭਾ ਚੋਣਾਂ ਤੋਂ ਬਾਅਦ ਬਸਪਾ ਆਗੂ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਦਿੱਤੀ ਸ਼ਿਕਾਇਤ ਵਿੱਚ ਬਸਪਾ ਆਗੂਆਂ ਨੇ ਇਹ ਕਿਹਾ ਸੀ ਕਿ ਉਕਤ ਵਿਅਕਤੀਆਂ ਵੱਲੋਂ ਸ਼ੋਸ਼ਲ ਮੀਡੀਏ ’ਤੇ ਬਸਪਾ ਦੀ ਰਾਸ਼ਟਰੀ ਲੀਡਰਸ਼ਿਪ, ਸੂਬਾ ਲੀਡਰਸ਼ਿਪ ਤੇ ਵਰਕਰਾਂ ਖਿਲਾਫ ਬਹੁਤ ਹੀ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਵੱਲੋਂ ਇਹ ਸ਼ਿਕਾਇਤ ਏਡੀਸੀਪੀ ਚੰਦ ਸਿੰਘ ਨੂੰ ਜਾਂਚ ਲਈ ਸੌਂਪੀ ਗਈ ਸੀ ਤੇ ਉਨ੍ਹਾਂ ਆਪਣੀ ਜਾਂਚ ਵਿੱਚ ਇਹ ਪਾਇਆ ਕਿ ਉਕਤ ਵਿਅਕਤੀਆ ਵੱਲੋਂ ਗਲਤ ਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਜਾ ਰਹੀ ਹੈ। ਉਨ੍ਹਾਂ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਉਕਤ ਵਿਅਕਤੀਆਂ ਸੰਦੀਪ ਮੂਲਨਿਵਾਸੀ, ਭਾਰਤ ਭੂਸ਼ਣ, ਰਵੀ ਪਾਲ, ਰਣਜੀਤ ਬੈਂਸ ਤੇ ਰਜਿੰਦਰ ਰਾਣਾ ਖਿਲਾਫ ਪੁਲਿਸ ਨੇ ਇਹ ਪਰਚਾ ਦਰਜ ਕੀਤਾ ਹੈ।

Leave a Reply

Your email address will not be published. Required fields are marked *