*ਖੇਡ ਜਗਤ ਦੇ ਅਰਸ਼ੋ ਬੇਵਕਤੇ ਟੁੱਟਿਆ ਅਣਗੋਲਿਆ ਸਿਤਾਰਾ– ਓਲੰਪੀਅਨ ਮੁਹਿੰਦਰ ਸਿੰਘ ਮੁਣਸ਼ੀ*

पंजाब
Spread the love

ਜਲੰਧਰ 7 ਨਵੰਬਰ (ਜਸਪਾਲ ਕੈਂਥ) – ਅੱਜ ਭਾਰਤੀ ਹਾਕੀ ਦੀ ਹੋਂਦ ਦੇ 100 ਸਾਲਾ ਇਤਿਹਾਸਕ ਸ਼ੁਰੂਆਤੀ ਦਿਹਾੜੇ ਨੂੰ ਮਨਾਉਣ ਮੌਕੇ 🏆ਸੰਸਾਰ ਭਰ ‘ਚ ਭਾਰਤ 🇮🇳ਦਾ ਨਾਂ ਰੌਸ਼ਨ ਕਰਨ ਵਾਲੀ 1975 ਵਰਲੱਡ🏆 ਕੱਪ ਜੇਤੂ 🏑ਭਾਰਤੀ ਹਾਕੀ ਟੀਮ🇮🇳 ਦੇ ਅਣਗੋਲੇ ਸਿਤਾਰੇ 🌟ਓਲੰਪੀਅਨ ਮੁਹਿੰਦਰ ਸਿੰਘ ਮੁੱਣਸ਼ੀ ਨੂੰ ਜਿਥੇ ਅੱਜ ਤਕ ਮੌਕੇ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਵਲੋਂ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ ਓਥੇ ਹੀ ਸ਼ਹਿਰ ਦੀ ਨਾਮਵਰ ਅਖ਼ਬਾਰ ਦੈਨਿਕ ਭਾਸਕਰ ਵਲੋਂ ਜਲੰਧਰ ਦੇ ਓਲੰਪੀਅਨਾਂ ਦਾ ਜ਼ਿਕਰ ਕਰਦਿਆਂ ਓਹਲੇ ਰੱਖਣ ਦੀ ਗੱਲ ਨੇ ਦਿਲ ਦੇ ਜ਼ਖਮਾਂ ਨੂੰ ਵਲੂੰਧਰਨ ਵਾਲੀ ਗੱਲ ਕੀਤੀ ਹੈ।

   

ਉਕਤ ਗੱਲ ਦਾ ਜ਼ਿਕਰ ਓਲੰਪੀਅਨ ਮੁਣਸ਼ੀ ਦੇ ਨਿੱਕੇ ਵੀਰ ਸਤਪਾਲ ਸਿੰਘ ਮੁਣਸ਼ੀ ਵਲੋਂ ਰੋਸ ਪ੍ਰਗਟਾਉਂਦੇ ਦਸਿਆ ਕਿ ਅੱਜ ਅਖਬਾਰੀ ਸੁਰਖੀ ਵਿਚੋਂ ਅਣਗੋਲਿਆ ਕਰਨ ਬਾਰੇ ਨੇੜਤਾ ਰੱਖਣ ਵਾਲੇ ਜਾਣੂਆਂ ਦੇ ਬਾਰ-ਬਾਰ ਫੋਨ ਆਉਣ ਤੇ ਮਨ ਹੋਰ ਦੁੱਖੀ ਹੋਇਆ। ਅੱਜ ਤਕ ਭਾਜੀ ਬਣਦੇ ਅਵਾਰਡ ਤੋਂ ਵਾਂਝਿਆਂ ਰੱਖਣ ਦੀ ਅਵਾਜ ਉਠਾਉਣ ਵਾਲੇ ਸਮਾਜ ਦੇ ਚੌਥੇ ਥੰਮ ਅਖਬਾਰ ਮੀਡੀਆ ਵਲੋਂ ਅੱਖੋਂ ਪਰੋਖੇ ਕਰਨਾ ਬਹੁਤ ਹੀ ਨਿੰਦਣਯੋਗ ਗੱਲ ਹੈ।

   ਮੈਨੂੰ ਇਹ ਹਰਖ ਹੈ ਕਿ ਅੱਜ ਖੇਡਾਂ ਵਿਚ ਨਾਮਣਾ ਖੱਟਣ ਵਾਲੀ 1975 ਵੱਰਲਡ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਤੇ 1976 ਉਲੰਪਿਕ ਦੇ ਬਾਕੀ ਖਿਡਾਰੀਆਂ ਦਾ ਜ਼ਿਕਰ ਹੋ ਸਕਦਾ ਹੈ ਤਾਂ ਭਾਜੀ ਮਹਿੰਦਰ ਦਾ ਕਿਉਂ ਨਹੀਂ।  

       🌻ਦੁਨੀਆਂ ਭਰ ‘ਚ ਦੋਆਬਾ ਖੇਤਰ ਦੇ ਸ਼ਹਿਰ ਜਲੰਧਰ ‘ਚ ਨਾਮਵਰ ਕਸਬੇ ਸ਼ਾਹਕੋਟ ਲਾਗਲੇ ਪਿੰਡ ਨੰਗਲ ਅੰਬੀਆਂ ,ਪਿਤਾ ਮੁੱਣਸ਼ੀ ਰਾਮ ਦੇ ਵਿਹੜੇ ਮਾਤਾ ਰੱਖੀ ਦੀ ਕੁੱਖੋਂ ਗਰੀਬ ਘਰੇ ਜਨਮਿਆ ਓਲੰਪੀਅਨ ਮੁਹਿੰਦਰ ਸਿੰਘ ਮੁੱਣਸ਼ੀ ਦਾ ਨਾਮਣਾ ਖੱਟਣ ਵਾਲਾ ਨਿੱਕਾ ਬਾਲ ਭਰ ਜਵਾਨੀ ‘ਚ ਪੀਲੀਆ ਰੂਪੀ ਮੌਤ ਦੀ ਲਾੜੀ ਨਾਲ ਵਿਆਹ ਕਰਵਾ, ਖੇਡ ਜੱਗਤ ਦੇ ਅਰਸ਼ੋ ਬੇ-ਵੱਕਤਾ ਟੁੱਟ ਆਪਦੇ ਮਿਲਾਪੜੇ ਸੁਭਾਅ,ਕੀਤੇ ਰਿਕਾਰਡ ਕਾਰਨਾਮਿਆਂ ਸੱਦਕਾ ਅੱਜ ਵੀ ਪਰੀਵਾਰਕ ਮੈਂਬਰਾਂ, ਸਾਥੀ ਖਿਡਾਰੀਆਂ,ਖੇਡ ਪ੍ਰੇਮੀਆਂ ਦੇ💖 ਦਿੱਲ੍ਹਾਂ ਦਾ ਸਿਤਾਰਾ ਅੱਜ ਵੀ ਸਿਤਾਰਾ ⭐ ਬਣ 💫ਧਰੂ ਤਾਰੇ ✨ ਵਾਂਗ ਚਮਕਦਾ ਜਾਪਦਾ ਹੈ।🌹

                🏑🌟 ਓਲੰਪੀਅਨ ਮੁਹਿੰਦਰ ਸਿੰਘ ਮੁੱਣਸ਼ੀ ਨਾਲ ਬੀਤਾਏ ਪੱਲ੍ਹਾ ਨਾਲ ਅੰਤਾਂ ਦਾ ਮੋਹ ਰੱਖਦੇ ਪਰੀਵਾਰਕ ਮੈਂਬਰਾਂ, ਸਾਥੀ ਖਿਡਾਰੀਆਂ,ਖੇਡ ਪ੍ਰੇਮੀਆਂ ਵਲੋਂ ਬਿਨਾਂ ਕਿਸੇ ਸਰਕਾਰੀ ਸਹਾਇਤਾ,ਵਾਜਬ ਸਨਮਾਨ, ਸਹਿਯੋਗ ਦੇ ਹਰ ਵਰ੍ਹੇ ਓਹਦੇ ਵਰਗੇ ਹੋਰ ਖਿਡਾਰੀ ਦੇਸ਼ ਦੀ ਝੌਲੀ ਪਾਉਣ ਲਈ ਸਕੂਲ ਪੱਧਰ ਤੇ ਬਰਸੀ ਮੌਕੇ ਸ਼ੋਅ ਮੈਚ ਤੇ ਯਾਦਗਾਰੀ ਹਾਕੀ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ।🙏🏑🏆🌹🙏

              ਖੇਡ ਸਨਮਾਨੀ ਅਵਾਰਡ🥇 ਤੋਂ ਵਾਂਝਿਆਂ ਰਹਿਣ ਵਾਲਾ , ਗਰੀਬ ਪਰਿਵਾਰ ‘ਚ ਜਨਮਿਆ, ਖੇਡ ‘ਚ ਲੋਹਾ ਮੰਨਵਾ , ਰਿਕਾਰਡ ਬਣਾ ਦੁਨੀਆਂ ਭਰ ‘ਚ ਨਾਮਣਾ ਖੱਟਣ ਵਾਲੇ ਓਲੰਪੀਅਨ ਮੁਹਿੰਦਰ ਸਿੰਘ ਮੁੱਣਸ਼ੀ ਦੇ ਮਾਪੇ ਜਿਥੇ ਉਡੀਕ ਕਰਦੇ ਜਹਾਂ ਨੂੰ ਅੱਲਵਿਦਾ ਕਹਿ ਗਏ ਉਥੇ ਅੱਜ ਵੀ ਓਲੰਪੀਅਨ ਮੁੱਣਸ਼ੀ ਆਪਦੀ ਤਸਵੀਰੀ ਅੱਖਾਂ ਦੀ ਜ਼ੁਬਾਨੀ ਹਰ ਮੌਕੇ ਦੀਆਂ ਸਰਕਾਰਾਂ ਨੂੰ ਬਣਦੇ ਵਾਜਬ ਸਨਮਾਨੋਂ ਵਾਝੇਂ ਕਰਨ ਲਈ ਅਪਣਾਏ “ਮਤਰੇਈ ਮਾਂ” ਵਾਲੇ ਰਵਈਏ ਬਾਰੇ ਸਵਾਲ ਕਰਦਾ ਜਾਪਦਾ।

Leave a Reply

Your email address will not be published. Required fields are marked *