ਜਲੰਧਰ, 9 ਸਤੰਬਰ (ਜਸਪਾਲ ਕੈਂਥ) ਪੈਰਿਸ ਉਲੰਪਿਕ ਖੇਡਾਂ ‘ਚੋ ਭਾਰਤੀ ਹਾਕੀ ਟੀਮ ਦੇ ਕਾਂਸੀ ਦਾ ਤਗਮਾਂ ਜੇਤੂ ਖਿਡਾਰੀ ਉਲੰਪੀਅਨ ਮਨਦੀਪ ਸਿੰਘ ਡੀ.ਐਸ.ਪੀ ਦਾ ਡਾ ਸੁਮਨਦੀਪ ਕੌਰ ਵੱਲੋਂ ਯੂਅਰਫੀਜਓ ਵੱਲੋਂ ਵਿਸ਼ੇਸ਼ ਸਨਾਮਨ ਕੀਤਾ ਗਿਆ। ਇਸ ਮੌਕੇ ਤੇ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਏ.ਡੀ.ਸੀ.ਪੀਜਲੰਧਰ 1 ਤੇਜਬੀਰ ਸਿੰਘ ਹੁੰਦਲ ਵੀ ਉਚੇਚੇ ਤੌਰ ਤੇ ਪੁੱਜੇ ਤੇ ਉਨ੍ਹਾਂ ਦਾ ਸਵਾਗਤ ਵਿਸ਼ਵ ਪੁਲਿਸ ਖੇਡਾਂ ‘ਚੋ ਸੋਨ ਤਗਮਾਂ ਸਿੰਘ ਵੱਲੋਂ ਕੀਤਾ। ਇਸ ਮੌਕੇ ਤੇ ਉਲੰਪੀਅਨ ਮਨਦੀਪ ਸਿੰਘ ਤੇ ਤੇਜਬੀਰ ਸਿੰਘ ਹੁੰਦਲ ਨੇ ਡਾ ਸੁਮਨਦੀਪ ਕੌਰ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਉਨ੍ਹਾਂ ਵੱਲੋਂ ਖਿਡਾਰੀਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਤੇ ਕੌਮਾਂਤਰੀ ਹਾਕੀ ਖਿਡਾਰੀ ਜਸਕਰਨ ਸਿੰਘ, ਦਲਬੀਰ ਸਿੰਘ ਸੋਢੀ, ਸੁਖਵਿੰਦਰ ਸਿੰਘ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜਰ ਸਨ।