*ਕਿਹਾ! ਕੀ? ਭਗਵੰਤ ਮਾਨ ਵੱਲੋਂ ਬਣਾਈ ਗਈ ਸਿੱਟ ਆਪਣੇ ਹੀ ਮੰਤਰੀ ਖਿਲਾਫ ਨਿਰਪੱਖ ਜਾਂਚ ਕਰਵਾਏਗੀ!*
*ਇਸ ਮਾਮਲੇ ਦੀ ਸੀ. ਬੀ. ਆਈ ਹੀ ਕਰ ਸਕਦੀ ਹੈ, ਤਿਆਰ, ਸਹੀ ਰਿਪੋਰਟ*
ਪੈਰਿਸ 11 ਸਤੰਬਰ (ਜਸਪਾਲ ਕੈਂਥ ) ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਹੈਰਾਨਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਭਰਿਸ਼ਟਾਚਾਰ ਦੇ ਦੋਸ਼ ਵਿੱਚ ਆਮ ਪਾਰਟੀ ਦੇ ਸੁਪਰੀਮੋ ਸਾਹਿਤ ਕਈ ਨੇਤਾ ਜੇਲਾਂ ਵਿੱਚ ਬੰਦ ਹਨ, ਦੇ ਬਾਵਜੂਦ ਭਗਵੰਤ ਮਾਨ ਸਰਕਾਰ ਦੇ ਮੰਤਰੀ ਵੀ ਭ੍ਰਿਸ਼ਟਾਚਾਰ ਕਰਨ ਤੋਂ ਬਾਜ ਨਹੀਂ ਆ ਰਹੇ | ਹੁਣ ਮੰਤਰੀ ਹਰਜੋਤ ਬੈੰਸ ਅਤੇ ਉਸਦੀ ਧਰਮ ਪਤਨੀ ਜਯੋਤੀ ਯਾਦਵ ਨੇ ਰਲ ਕੇ ਸਾਈਬਰ ਕਰਾਈਮ ਕੀਤਾ ਹੈ, ਜ਼ੋ ਕਈ ਸੌਅ ਕਰੋੜ ਦੇ ਕਰੀਬ ਹੈ ਦੀ ਗੱਲ ਗੋਲ ਮੋਲ ਕਰਨ ਵਾਸਤੇ ਭਗਵੰਤ ਮਾਨ ਨੇ ਫਰਜੀ ਸਿੱਟ ਬਣਾ ਦਿੱਤੀ ਹੈ, ਜਿਸ ਉੱਪਰ ਵਿਸ਼ਵਾਸ਼ ਨਹੀਂ ਕੀਤਾ ਜਾ ਸੱਕਦਾ | ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ, ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਯੂਥ ਨੇਤਾ ਜਸਪ੍ਰੀਤ ਸਿੰਘ ਆਦਿ ਨੇ ਮੰਗ ਕੀਤੀ ਹੈ ਕਈ ਇਸ ਘਿਨਾਉਣੇ ਮਾਮਲੇ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਈ ਜਾਵੇ |





