*ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਵਫ਼ਦ ਨੇ ਸਿੱਖਿਆ ਮੰਤਰੀ ਨੂੰ ਦਿੱਤਾ ਮੈਮੋਰੰਡਮ*

Uncategorized
Spread the love

jalandhar (The Mirror Punjab)- ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦਾ ਇਕ ਵਫ਼ਦ ਪ੍ਰਧਾਨ ਪਵਨ ਹਰਚੰਦਪੁਰੀ ਦੀ ਅਗਵਾਈ ਹੇਠ ਮਾਣਯੋਗ ਗੁਰਮੀਤ ਸਿੰਘ ਮੀਤ ਹੇਅਰ , ਮੰਤਰੀ ਉੱਚ ਸਿੱਖਿਆ ਅਤੇ ਭਾਸ਼ਾਵਾਂ ਪੰਜਾਬ ਨੂੰ ਮਿਲਿਆ ਅਤੇ ਬਾਰਾਂ ਸੂਤਰੀ ਮੰਗ ਪੱਤਰ ਦਿੱਤਾ ਗਿਆ। ਇਸ ਬਾਰੇ ਪ੍ਰੈਸ ਨਾਲ਼ ਗੱਲ ਕਰਦਿਆਂ ਸਭਾ ਦੇ ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ ਅਤੇ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕੇ ਮੰਤਰੀ ਸਾਹਬ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਮੰਗ ਪੱਤਰ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਅਤੇ ਮੰਤਰੀ ਉੱਚ ਸਿੱਖਿਆ ਅਤੇ ਭਾਸ਼ਾਵਾਂ ਨੂੰ ਭੇਜਿਆ ਗਿਆ ਹੈ। ਅੱਜ ਫਿਰ ਉਨ੍ਹਾਂ ਨੂੰ ਇਹ ਯਾਦ ਵੀ ਕਰਵਾਇਆ ਗਿਆ ਕਿ ਇਨ੍ਹਾਂ ਮੰਗਾਂ ਪ੍ਰਤੀ ਤੁਹਾਡੇ ਵੱਲੋਂ ਅਜੇ ਤੱਕ ਕੋਈ ਸਾਰਥਕ ਹੁੰਗਾਰਾ ਨਹੀਂ ਮਿਲਿਆ.ਪ੍ਰੋ ਸੰਧੂ ਵਰਿਆਣਵੀ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਨਰਸਰੀ ਤੋਂ ਉੱਚ ਸਿੱਖਿਆ ਤਕ ਸਿੱਖਿਆ ਦਾ ਮਾਧਿਅਮ ਪੰਜਾਬੀ ਚ ਹੋਵੇ.ਜਿਹੜੇ ਕੇਂਦਰੀ ਅਤੇ ਪਬਲਿਕ ਸਕੂਲ ਪੰਜਾਬੀ ਨਹੀਂ ਪੜ੍ਹਾਉਂਦੇ ਅਤੇ ਸਕੂਲ ਵਿੱਚ ਪੰਜਾਬੀ ਨਹੀਂ ਬੋਲਣ ਦਿੰਦੇ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ. ਸਾਰੀਆਂ ਨੌਕਰੀਆਂ ਅਤੇ ਦਾਖਲਿਆਂ ਲਈ ਲਏ ਜਾਂਦੇ ਸਾਰੇ ਇਮਤਿਹਾਨ ਪੰਜਾਬੀ ਵਿੱਚ ਲਏ ਜਾਣੇ ਯਕੀਨੀ ਬਣਾਏ ਜਾਣ.ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿਚ ਕੰਮ ਪੰਜਾਬੀ ਵਿਚ ਕਰਨਾ ਲਾਜ਼ਮੀ ਕੀਤਾ ਜਾਵੇ.ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਬੋਰਡ ਪੰਜਾਬੀ ਵਿੱਚ ਲਿਖੇ ਜਾਣ. ਸਿਵਲ ਸਰਵਿਸ ਪ੍ਰੀਖਿਆ ਦੀ ਤਰ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਹੋਰ ਚੋਣ ਕਮੇਟੀਆਂ ਵੱਲੋਂ ਲਏ ਜਾਂਦੇ ਸਾਰੇ ਪੇਪਰ ਅਤੇ ਮੁਲਾਕਾਤ ਪੰਜਾਬੀ ਵਿੱਚ ਲਏ ਜਾਣ. ਭਾਸ਼ਾ ਵਿਭਾਗ ਪੰਜਾਬ ਨੂੰ ਭਰਵੇਂ ਫੰਡ ਦੇ ਕੇ ਖੋਜ ਕਾਰਜ ਆਰੰਭ ਹੋਣ .ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਅਤੇ ਮਹੱਤਵ ਪੂਰਨ ਕਿਤਾਬਾਂ ਛਾਪਣ ਲਈ ਮਾਲੀ ਮਦਦ ਕੀਤੀ ਜਾਵੇ.ਲੇਖਕਾਂ ਨੂੰ ਪੱਤਰਕਾਰਾਂ ਦੀ ਤਰ੍ਹਾਂ ਬੱਸਾਂ ਵਿਚ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਵੇ.

ਉਨ੍ਹਾਂ ਕਿਹਾ ਕਿ ਸਭਾ ਦੀ ਮੰਗ ਹੈ ਕਿ ਸਰਕਾਰ ਪੰਜਾਬੀ ਭਾਸ਼ਾ ਦੇ ਹਿੱਤ ਵਿੱਚ ਉਕਤ ਫ਼ੈਸਲੇ ਲੈ ਕੇ ਅਗਾਮੀ ਵਿਧਾਨ ਸਭਾ ਸੈਸ਼ਨ ਵਿਚ ਢੁੱਕਵੇਂ ਕਾਨੂੰਨ ਬਣਾਵੇ ਤਾਂ ਜੋ ਪੰਜਾਬ ਅੰਦਰ ਪੰਜਾਬੀ ਪ੍ਰਫੁੱਲਿਤ ਹੋ ਸਕੇ ਅਤੇ ਰੁਜ਼ਗਾਰ ਦੀ ਭਾਸ਼ਾ ਪੰਜਾਬੀ ਬਣ ਸਕੇ.ਇਸ ਸਮੇਂ ਸਰਵਸ੍ਰੀ ਡਾ ਬਲਦੇਵ ਸਿੰਘ ਬੱਦਨ, ਡਾ. ਭਗਵੰਤ ਸਿੰਘ,ਤਰਲੋਚਨ ਮੀਰ ਆਦਿ ਸ਼ਾਮਲ ਸਨ ।

Leave a Reply

Your email address will not be published. Required fields are marked *