*ਕੈਪਟਨ ਸੰਧੂ ਦੀ ਜਿੱਤ ਵਾਸਤੇ ਬੀਬੀਆਂ ਡੋਰ ਤੂੰ ਡੋਰ ਪ੍ਰਚਾਰ ਕਰਨ ਲੱਗੀਆਂ*

Uncategorized
Spread the love

ਮੁੱਲਾਂਪੁਰ ਦਾਖਾ,31 ਜਨਵਰੀ(ਦਾ ਮਿਰਰ ਪੰਜਾਬ)—ਅੱਜ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਥਾਂ ਦੇ ਉਸ ਵੇਲੇ ਤੋਤੇ ਉਡ ਗਏ ਜਦੋਂ ਹਲਕੇ ਦਾਖੇ ਦੇ ਸ਼ਹਿਰ ਮੁੱਲਾਂਪੁਰ ਦਾਖਾ ਸਮੇਤ ਇਲਾਕੇ ਭਰ ਦੇ ਪਿੰਡਾਂ ਵਿੱਚ ਕੈਪਟਨ ਸੰਧੂ ਸੰਧੂ ਹੋਣ ਲਗ ਗਈ। ਜਿਹੜੇ ਵੀ ਵਾਰਡ ਵਿੱਚ ਜਾ ਕੇ ਦੇਖੋਗੇ ਉਸੇ ਥਾਂ ਤੇ ਕਾਗਰਸ ਦੇ ਹੱਕ ਵਿੱਚ ਪ੍ਰਚਾਰ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸਾਹਿਰ ਦੇ ਵਾਰਡ ਨੰਬਰ 9 ਅਤੇ 10 ਨੰਬਰ ਵਾਰਡ ਵਿਚ ਸਿਰਫ ਹੱਥ ਪੰਜੇ ਦੇ ਨਿਸ਼ਾਨ ਵਾਲੇ ਝੰਡੇ ਅਤੇ ਬੈਨਰ ਦਿਖਾਈ ਦੇ ਰਹੇ ਹਨ। ਇਥੇ ਹੀ ਬਸ ਨਹੀਂ ਜਦੋ ਕਿਸੀ ਢਾਬੇ ਤੇ ਡੇਅਰੀ ਤੇ ਜਾ ਆਮ ਕਰਿਆਨੇ ਦੀ ਦੁਕਾਨ ਤੇ ਜਾ ਕੇ ਕਿਸੀ ਨੂੰ ਪੁੱਛਦੇ ਹੋ ਕਿ ਇਸ ਵਾਰ ਹਲਕੇ ਦਾਖੇ ਤੋ ਕੌਣ ਬਾਜੀ ਮਰੇਗਾ ਤਾਂ ਸਿਰਫ ਇਕ ਹੀ ਅਵਾਜ ਆਉਂਦੀ ਹੈ ,ਕੈਪਟਨ ਸੰਧੂ,। ਲੋਕ ਇਹ ਆਖਦੇ ਹਨ ਕਿ ਇਸ ਵਾਰ ਵਿਕਾਸ ਨੂੰ ਵੋਟ ਪਾਉਣੀ ਹੈ । ਸ਼ਹਿਰ ਦੇ ਸੀਨੀਅਰ ਕਾਗਰਸੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸੰਧੂ ਬੇਹੱਦ ਸ਼ਰੀਫ਼ ਤੇ ਇਮਾਨਦਾਰ ਆਗੂ ਹੈ ਜਿਸ ਦਾ ਮੁੱਖ ਮਕਸਦ ਸਿਰਫ ਤੇ ਸਿਰਫ ਹਲਕੇ ਦਾਖੇ ਦਾ ਵਿਕਾਸ ਕਰਨਾ ਹੈ।ਅੱਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਮੌਕੇ ਪਵਨਦੀਪ ਕੌਰ ਸੇਖੋਂ 

ਈਸੇਵਾਲ,ਕੁਲਵਿੰਦਰ ਕੌਰ ਅਤੇ ਬੀਬੀ ਕਿਰਨ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵੋਟਰਾਂ ਕੋਲ ਪਹੁੰਚ ਕੀਤੀ ਗਈ ਜਿੱਥੇ ਲੋਕਾਂ ਵੱਲੋ ਬਹੁਤ ਵਧੀਆ ਹੁੰਗਾਰਾ ਮਿਲਿਆ। ਪਵਨਦੀਪ ਕੌਰ ਸੇਖੋਂ (ਪਤਨੀ ਮਨਪ੍ਰੀਤ ਸਿੰਘ ਈਸੇਵਾਲ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਲਾਂਪੁਰ ਦਾ ਵੋਟਰ ਬਹੁਤ ਸਮਝਦਾਰ ਹੈ ਕਿਊਕਿ ਉਹ ਵਿਕਾਸ ਦੇ ਨਾਮ ਤੇ ਵੋਟ ਪੋਲ ਕਰੇਗਾ। ਇਸ ਮੌਕੇ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਪਿੰਡਾਂ ਵਿਚ ਕੈਪਟਨ ਸੰਧੂ ਦੇ ਹੱਕ ਵਿੱਚ ਹਵਾ ਬਣ ਚੁੱਕੀ ਹੈ ਇਸ ਕਰਕੇ ਵਿਰੋਧੀ ਜੌ ਮਰਜੀ ਪ੍ਰਚਾਰ ਕਰ ਲੈਣ ਜਿੱਤ ਇਸ ਵਾਰ ਕਾਗਰਸ ਪਾਰਟੀ ਦੀ ਹੋਵੇਗੀ ਅਤੇ ਕੈਪਟਨ ਸੰਦੀਪ ਸੰਧੂ ਵਿਧਾਇਕ ਬਣਨਗੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਜਿਸ ਨਾਲ ਸੂਬਾ ਤਰੱਕੀ ਕਰੇਗਾ।

Leave a Reply

Your email address will not be published. Required fields are marked *