*ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰਾ ਨੇ ਜਾਅਲੀ ਐਨ.ਓ.ਸੀ. ਲਗਾ ਕੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਈਆਂ- ਮਨਦੀਪ ਦੋਸਾਂਝ*

पंजाब
Spread the love

ਜਲੰਧਰ (ਜਸਪਾਲ ਕੈਂਥ)- ਮਨਦੀਪ ਸਿੰਘ ਦੋਸਾਝ ਪ੍ਰਧਾਨ ਹੈਲਪ ਐਂਡ ਕੇਅਰ ਵੈਲਫੇਅਰ ਸੋਸਾਇਟੀ ਅਤੇ ਸ਼ਮਸ਼ੇਰ ਸਿੰਘ ਵਲੋਂ ਅੱਜ ਇੱਕ ਪ੍ਰੈਸ ਵਾਰਤਾ ਪ੍ਰੈਸ ਕਲੱਬ ਜਲੰਧਰ ਵਿਖੇ ਕੀਤੀ ਗਈ ਜਿਸ ਵਿੱਚ ਹੁਣ ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰ ਉਪਰ ਦੋਸ਼ ਲਗਾਇਆ ਕਿ ਇਹਨਾਂ ਦੀ ਕਲੋਨੀ ਬਿਲਕੁਲ ਗੈਰ ਕਾਨੂੰਨੀ ਹੈ , ਡਿਵੈਲਪਰਾ ਨੇ ਜਾਅਲੀ ਐਨਓਸੀ ਲਗਾ ਕੇ ਇਸ ਕਲੋਨੀ ਦੀਆਂ ਰਜਿਸਟਰੀਆਂ ਕਰਵਾ ਦਿੱਤੀਆਂ ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ ਹੈ, ਦੋਸ਼ੀ ਵਿਰੁੱਧ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਾਂਚ ਕਰਕੇ ਕਾਰਵਾਈ ਕਰੇ।

ਜਾਣਕਾਰੀ ਦਿੰਦੇ ਹੋਏ ਮਨਦੀਪ ਵੱਲੋਂ ਕਿਹਾ ਗਿਆ ਕਿ ਥ੍ਰੀ ਸਟਾਰ ਕਲੋਨੀ ਵਿਚ ਰਹਿਣ ਵਾਲੇ ਸਾਡੀ ਐਨ ਜੀ ਓ ਨੂੰ ਲੋਕਾਂ ਵੱਲੋਂ ਲਿਖਤੀ ਕੰਮਲੈਂਟਾਂ ਦਿੱਤੀਆ ਗਈਆਂ ਕਿ ਕਲੋਨੀ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਫਿਟਿੰਗ ਨਹੀਂ ਹੋਈ ਜਦ ਸਾਡੇ ਵੱਲੋਂ ਇਸ ਕਲੋਨੀ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲਗਿਆ ਕਿ 2013 ਤੋਂ ਇਹ ਕਲੋਨੀ ਬਿਲਕੁੱਲ ਹੀ ਨਜਾਇਜ਼ ਬਨਾਈ ਗਈ ਹੈ।

ਦੋਸਾਂਝ ਨੇ ਕਿਹਾ ਕਿ ਨਜਾਇਜ਼ ਕਲੋਨੀ ਨੂੰ ਰੋਕਣ ਲਈ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਵੀ ਦਿੱਤੀ ਪਰ ਕਿਸੇ ਵੱਲੋਂ ਵੀ ਇਸ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਇਹ ਕਲੋਨੀ ਲਗਾਤਾਰ ਨਜਾਇਜ਼ ਤਰੀਕੇ ਨਾਲ ਬਣਾਈ ਗਈ।

ਦੋਸਾਂਝ ਨੇ ਕਿਹਾ ਕਿ ਇਸ ਕਲੋਨੀ ਦੀ ਜਦੋ ਹੋਰ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਕਲੋਨੀ ਵਿਚੋਂ ਬਹੁਤ ਲੋਕਾਂ ਦੀਆਂ ਜਾਅਲੀ ਐਨ.ਓ.ਸੀ ਬਣਾ ਕੇ ਰਜਿਸਟਰੀਆਂ ਕੀਤੀਆਂ ਗਈਆਂ ਹਨ। ਦੋਸਾਂਝ ਨੇ ਇਸ ਪੂਰੀ ਕਲੋਨੀ ਦੀਆਂ ਐਨ.ਓ.ਸੀ. ਦੀ ਜਾਂਚ ਦੀ ਮੰਗ ਕੀਤੀ, ਜੇਕਰ ਇਸ ਵੱਲੋਂ ਨਜਾਇਜ ਤਰੀਕੇ ਨਾਲ ਧੋਖਾ ਧੜੀ ਕਰ ਕੇ ਜਾਅਲੀ ਕਾਗਜ਼ ਤਿਆਰ ਕਰਕੇ ਰਜਿਸਟਰੀਆਂ ਕੀਤੀਆਂ ਗਈਆਂ ਓਹ ਰੱਦ ਕਰਵਾ ਕੇ ਇਸ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਥੇ ਹੀ ਜਾਣਕਾਰੀ ਦਿੰਦੇ ਹੋਏ ਥ੍ਰੀ ਸਟਾਰ ਕਲੋਨੀ ਦੇ ਨਿਵਾਸੀ ਸ਼ਮਸ਼ੇਰ ਮਕਾਨ ਨੰਬਰ 259 ਗਲੀ ਨੰਬਰ 6 ਨੇ ਦੱਸਿਆ ਕਿ ਅਸੀ 2023 ਵਿੱਚ ਨਿਤਿਨ ਗੁਪਤਾ ਪੁੱਤਰ ਸ਼੍ਰੀ ਅਸ਼ਵਨੀ ਗੁਪਤਾ ਤੇ ਜਾਂਬਾ ਪ੍ਰੋਪਰਟੀ ਡੀਲਰ ਕੋਲੋ 4 ਮਰਲੇ ਦਾ ਬਣਿਆ ਹੋਇਆ ਮਕਾਨ ਖਰੀਦਿਆ ਤਾਂ ਜਦੋ ਅਸੀ ਇਸ ਦੀ ਜਾਂਚ ਕਰਵਾਈ ਤਾਂ ਇਹ ਬਹੁਤ ਹੀ ਮਾੜੇ ਮਟੀਰੀਅਲ ਨਾਲ ਬਣਾਇਆ ਗਿਆ। 

ਦੂਜੇ ਪਾਸੇ ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਜੋ ਕਲੋਨੀ ਡਿਵੈਲਪ ਕੀਤੀ ਹੈ ਇਹ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਗਈ ਹੈ ਇਸ ਵਿੱਚ ਜਿੰਨੇ ਵੀ ਪਲਾਟ ਹਨ ਉਹਨਾਂ ਦੀ ਸਹੀ ਤਰੀਕੇ ਨਾਲ ਰਜਿਸਟਰੀ ਕਰਵਾਈ ਗਈ ਹੈ, ਉਹਨਾਂ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਤਰੀਕੇ ਨਾਲ ਰਜਿਸਟਰੀ ਨਹੀਂ ਕਰਵਾਈ ਗਈ। ਅਸ਼ਵਨੀ ਗੁਪਤਾ ਨੇ ਕਿਹਾ ਕਿ ਮਨਦੀਪ ਦੁਸਾਂਝ ਅਤੇ ਉਸ ਦੇ ਸਾਥੀ ਸਾਡੇ ਉੱਤੇ ਗਲਤ ਦੋਸ਼ ਲਗਾ ਰਹੇ ਹਨ ਅਤੇ ਸਾਡੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਵਿਰੁੱਧ ਜਲਦੀ ਹੀ ਕੋਰਟ ਵਿਚ ਮਾਨਹਾਨੀ ਦਾ ਕੇਸ ਕੀਤਾ ਜਾਵੇਗਾ। 

Leave a Reply

Your email address will not be published. Required fields are marked *