*ਭੁਲੱਥ ਵਿੱਚ 15 ਤੋਂ 20 ਅਕਤੂਬਰ ਤੱਕ ਹੋਵੇਗਾ ‘ਨੂਰ ਜੋਤਾਂ ਵਾਲੀ ਦਾ 2026’ ਧਾਰਮਿਕ ਸਮਾਗਮ*

देश पंजाब
Spread the love

ਜਲੰਧਰ (ਜਸਪਾਲ ਕੈਂਥ )-ਸ੍ਰੀ ਸਿੱਧਸ਼ਕਤੀ ਪੀਠਾਂ ਤੋਂ ਮਾਂ ਦੀਆਂ ਪਾਵਨ ਜੋਤਾਂ ਦੇ ਆਗਮਨ ਨੂੰ ਲੈ ਕੇ ਭੁਲੱਥ ਵਿੱਚ ਇਸ ਸਾਲ ਵਿਸ਼ੇਸ਼ ਧਾਰਮਿਕ ਅਤੇ ਆਧਿਆਤਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜੇ.ਐੱਮ.ਡੀ. ਸੇਵਾਦਾਰ ਪਰਿਵਾਰ, ਭੁਲੱਥ ਵੱਲੋਂ ਕਰਵਾਏ ਜਾ ਰਹੇ ‘ਨੂਰ ਜੋਤਾਂ ਵਾਲੀ ਦਾ 2026’ ਸਮਾਗਮ ਤਹਿਤ 15 ਅਕਤੂਬਰ ਤੋਂ 20 ਅਕਤੂਬਰ 2026 ਤੱਕ ਵੱਖ-ਵੱਖ ਧਾਰਮਿਕ ਅਤੇ ਆਧਿਆਤਮਿਕ ਪ੍ਰੋਗਰਾਮ ਕਰਵਾਏ ਜਾਣਗੇ।

ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੀ ਰਕੇਸ਼ ਸਿਧਾਣਾ ,ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭਲੱਥ, ਪ੍ਰਸਿੱਧ ਗਾਇਕ ਦਵਿੰਦਰ ਦਿਆਲਪੁਰੀ ,ਬਲਦੇਵ ਸਿੱਧੂ, ਰਾਜਾ ਖੁੱਲਰ, ਸਾਬੀ ਅੱਲੜ, ਬਨਾਰਸੀ ਦਾਸ,ਅਸ਼ੋਕ ਕੋਛੜ ਆਦਿ ਨੇ ਕੀਤਾ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਧਾਰਮਿਕ ਸਮਾਗਮ ਵਿੱਚ 22 ਸ੍ਰੀ ਸਿੱਧਸ਼ਕਤੀ ਪੀਠਾਂ ਤੋਂ ਮਾਂ ਦੀਆਂ ਪਾਵਨ ਜੋਤਾਂ ਦਾ ਆਗਮਨ ਹੋਵੇਗਾ। ਪ੍ਰਚਾਰ ਸਮੱਗਰੀ ਮੁਤਾਬਕ ਇਹ ਧਾਰਮਿਕ ਯਾਤਰਾ ਲਗਭਗ 7,000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਭੁਲੱਥ ਪਹੁੰਚੇਗੀ। ਆਯੋਜਕਾਂ ਵੱਲੋਂ ਇਸ ਨੂੰ ਪੰਜਾਬ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਵਿਸ਼ੇਸ਼ ਅਤੇ ਯਾਦਗਾਰ ਮੌਕਾ ਦੱਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਸ੍ਰੀ ਬਾਬਾ ਬਾਲਕ ਨਾਥ ਜੀ ਦੀ ਦਿਵਯ ਜੋਤ ਗੁਫ਼ਾ, ਹਿਮਾਚਲ ਪ੍ਰਦੇਸ਼ ਤੋਂ ਵੀ ਲਗਭਗ 150 ਕਿਲੋਮੀਟਰ ਦੀ ਧਾਰਮਿਕ ਯਾਤਰਾ ਦਾ ਜ਼ਿਕਰ ਕੀਤਾ ਗਿਆ ਹੈ। ਸਮਾਗਮ ਦੌਰਾਨ ਮਾਂ ਦੀਆਂ ਪਾਵਨ ਜੋਤਾਂ ਦੇ ਦਰਸ਼ਨ ਅਤੇ ਵੱਖ-ਵੱਖ ਧਾਰਮਿਕ ਪ੍ਰੋਗਰਾਮ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੇ।

ਆਯੋਜਕਾਂ ਨੇ ਸਮੂਹ ਸ਼ਰਧਾਲੂਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਅਤੇ ਮਾਂ ਦੀਆਂ ਪਾਵਨ ਜੋਤਾਂ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਸਮਾਗਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *