*ਸ੍ਰੀ ਗੀਤਾ ਭਵਨ ਲੋਹੀਆਂ ਖਾਸ ਵਿਖੇ ਪਹਿਲਾ ਮੂਰਤੀ ਸਥਾਪਨਾ ਦਿਵਸ ਅਤੇ ਨੰਦ ਉਤਸਵ ਸ਼ਰਧਾ ਨਾਲ ਮਨਾਇਆ*

Uncategorized
Spread the love

ਲੋਹੀਆਂ ਖਾਸ, 7 ਸਤੰਬਰ (ਰਾਜੀਵ ਕੁਮਾਰ ਬੱਬੂ): ਸ੍ਰੀ ਗੀਤਾ ਭਵਨ ਨਰਮਦੇਸ਼ਵਰ ਮਹਾਦੇਵ ਮੰਦਰ, ਲੋਹੀਆਂ ਖਾਸ ਵਿਖੇ ਪਹਿਲਾ ਮੂਰਤੀ ਸਥਾਪਨਾ ਦਿਵਸ ਅਤੇ ਨੰਦ ਉਤਸਵ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਧਾਰਮਿਕ ਸਮਾਗਮ ਦਾ ਆਨੰਦ ਮਾਣਿਆ।

ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਵਾਲੇ ਪਹੁੰਚੇ। ਉਨ੍ਹਾਂ ਨੇ ਸ੍ਰੀ ਗੀਤਾ ਭਵਨ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ੍ਰੀ ਗੀਤਾ ਭਵਨ ਦੀ ਉਸਾਰੀ ਅਤੇ ਧਾਰਮਿਕ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਸ੍ਰੀ ਗੀਤਾ ਭਵਨ ਸੋਸਾਇਟੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ।

ਇਸ ਮੌਕੇ ਸ੍ਰੀ ਗੀਤਾ ਭਵਨ ਦੇ ਪ੍ਰਧਾਨ ਸ੍ਰੀ ਦਰਸ਼ਨ ਕੁਮਾਰ ਸੱਦੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਬੀਬੀ ਰਣਜੀਤ ਕੌਰ ਨੂੰ ਸਰੋਪਾ ਭੇਂਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

ਇਸੇ ਦੌਰਾਨ ਸ੍ਰੀ ਗੌਰਵ ਗੁਪਤਾ ਮਲਸੀਆਂ ਵਾਲੇ ਵੀ ਆਪਣੇ ਪਰਿਵਾਰ ਸਮੇਤ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਨੇ ਆਪਣੇ ਪੁੱਤਰ ਪ੍ਰਭੂ ਦਾ ਜਨਮ ਦਿਨ ਵੀ ਇਸ ਪਵਿੱਤਰ ਮੌਕੇ ’ਤੇ ਮਨਾਇਆ।

ਸਮਾਗਮ ਨੂੰ ਸਫਲ ਬਣਾਉਣ ਵਿੱਚ ਸ੍ਰੀ ਗੀਤਾ ਭਵਨ ਸੇਵਾ ਸਮਿਤੀ ਅਤੇ ਸ੍ਰੀ ਹਰੀਨਾਮ ਸੰਕੀਰਤਨ ਕੀਰਤਨ ਮੰਡਲ, ਲੋਹੀਆਂ ਖਾਸ ਦੇ ਸੇਵਾਦਾਰਾਂ ਨੇ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ਮਨਦੀਪ ਸਿੰਘ ਝੀਤਾ ਪੀ.ਏ., ਸੋਨੂੰ ਕਾਕੜ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਬਚਿੱਤਰ ਸਿੰਘ, ਦਨੇਸ਼ ਕੁਮਾਰ, ਤੇਜ਼ੀ ਕੰਗ ਬਲਾਕ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।

Leave a Reply

Your email address will not be published. Required fields are marked *