ਜਲੰਧਰ, 24 ਜੂਨ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਅਧੀਨ ਚਲਾਏ ਜਾ ਰਹੇ ਦਿਸ਼ਾ-ਇੱਕ ਅਭਿਆਨ ਦੇ ਅੰਤਰਗਤ ਬੌਰੀ ਮੈਮੋਰੀਅਲ ਟਰੱਸਟ ਨੇ ਸਿਵਿਲ ਹਸਪਤਾਲ ਦੇ ਸਹਿਯੋਗ ਦੇ ਨਾਲ ਗ੍ਰੀਨ ਮਾਡਲ ਟਾਊਨ ਵਿੱਚ ਫਰੀ ਵੈਕਸੀਨੇਸ਼ਨ ਕੈਂਪ ਲਗਾਇਆ। ਇਹ ਕੈਂਪ 18 ਸਾਲ ਦੀ ਉਮਰ ਤੋਂ ਲੈ ਕੇ ਹਰ ਵਰਗ ਦੀ ਉਮਰ ਦੀ ਕੈਟੇਗਰੀ ਦੇ ਲਈ ੳਪਨ ਸੀ। ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਅਤੇ ਮੈਡੀਕਲ ਸੈਕਟਰੀ ਡਾ. ਚੰਦਨ ਬੌਰੀ ਨੇ ਦੱਸਿਆ ਕਿ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਸਦਾ ਹੀ ਸਮਾਜ ਦੇ ਲੋਕਾਂ ਦੀ ਮਦਦ ਲਈ ਯਤਨਸ਼ੀਲ ਹੈ। ਇਸੀ ਦੇ ਚੱਲਦੇ ਹੋਏ ਹੀ ਫਰੀ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ।