*ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੁਆਰਾ ਵਿਦਿਆਰਥੀਆਂ ਦੇ ਲਈ ਕੌਂਸਲਿੰਗ ਸੈਸ਼ਨ ਦਾ ਆਯੋਜਨ*

शिक्षा
Spread the love

ਜਲੰਧਰ, 5 ਜੁਲਾਈ (ਦਾ ਮਿਰਰ ਪੰਜਾਬ) ਬੌਰੀ ਮੈਮੋਰੀਅਲ ਟਰਸਟ ਦੁਆਰਾ ਚਲਾਏ ਜਾ ਰਹੇ ਦਿਸ਼ਾ ਇੱਕ ਅਭਿਆਨ ਦੇ ਅੰਤਰਗਤ ਸਾਲ 2020-21 ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਯੰਗ ਮਾਈਨਡਜ ਐਂਡ ਫਿਊਚਰ ਵਿਸ਼ੇ ਦੇ ਅਧੀਨ ਕਾਊਂਸਲਿੰਗ ਸੈਸ਼ਨ ਦਾ ਆਯੋਜਨ ਇੰਨੋਸੈਂਟ ਹਾਰਟ ਗਰੁੱਪ ਆਫ ਇੰਸਟੀਟਿਊਸ਼ਨਜ਼ ਦੁਆਰਾ ਕੀਤਾ ਗਿਆ। ਇਸ ਅਵਸਰ ਉਤੇ ਡਾ. ਗਗਨ ਅਤੇ ਸ਼ੈਫ ਗਗਨ ਹੰਪੀ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਤੋਂ ਬਾਅਦ ਉਪਲਬਧ ਵਿਭਿੰਨ ਵਿਕਲਪਾਂ ਤੋ ਜਾਣੂ ਕਰਵਾਉਂਦੇ ਹੋਏ ਅਲੱਗ-ਅਲੱਗ ਵੋਕੇਸ਼ਨਲ ਪਾਠਕ੍ਰਮਾਂ ਅਤੇ ਇੱਕ ਤੋਂ ਵਧੇਰੇ ਪ੍ਰਵਿਸ਼ਟੀਆਂ ਦੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਧੁਨਿਕ ਸਿੱਖਿਆ ਗਤੀਵਿਧੀਆਂ ਅਤੇ ਸਿੱਖਿਆ ਦਾ ਮਿਸ਼ਰਣ ਹੈ। ਇਸ ਦੀ ਦੇਖਭਾਲ ਇੰਨੋਸੈਂਟ ਹਾਰਟਸ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਕੀਤੀ ਗਈ ਹੈ। ਡਾ. ਗਗਨਦੀਪ ਨੇ ਵਿਦਿਆਰਥੀਆਂ ਨੂੰ ਪਰਿਸਰ ਵਿੱਚ ਆਉਣ ਦੇ ਲਈ ਸੱਦਾ ਦਿੱਤਾ ਤੇ ਕਿਹਾ ਕਿ ਸਾਰੇ ਸਿਸਟਮ ਨੂੰ ਬਿਹਤਰ ਸਮਝਣ ਦੇ ਲਈ ਉਨ੍ਹਾਂ ਨੂੰ ਕੈਂਪਸ ਵਿਜ਼ਿਟ ਜਰੂਰ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਵੈਬੀਨਾਰ ਦੇ ਦੌਰਾਨ ਪਾਵਰ ਪੁਆਇੰਟ ਪ੍ਰੋਜ਼ੈਟੇਸ਼ਨ ਦੁਆਰਾ ਇਹ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਵੋਕੇਸ਼ਨਲ ਪਾਠਕ੍ਰਮ ਨੂੰ ਅਪਨਾਉਣ ਨਾਲ ਭਵਿੱਖ ਵਿੱਚ ਨੌਕਰੀ ਦੀਆਂ ਕਿਹੜੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਵੈਬੀਨਾਰ ਦਾ ਸੰਚਾਲਨ ਕਰਦੇ ਹੋਏ ਸ੍ਰੀਮਤੀ ਅੰਬਿਕਾ ਪਸਰੀਚਾ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਇਕ ਸੁਖਦ ਕੈਰੀਅਰ ਨੂੰ ਅਪਨਾਉਣ ਦੇ ਲਈ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਉਨ੍ਹਾਂ ਦੇ ਭਵਿੱਖ ਦੇ ਲਈ ਕਿਹੜਾ ਪਾਠਕ੍ਰਮ ਉਚਿਤ ਰਹੇਗਾ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਪਿ੍ਰੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *