ਅੰਮਿ੍ਰਤਸਰ, 11 ਜੁਲਾਈ (ਜਸਬੀਰ ਸਿੰਘ ਪੱਟੀ) ਹਮੇਸ਼ਾਂ ਚੁੱਪ ਰਹਿ ਕੇ ਵੀ ਚਰਚਾ ਵਿੱਚ ਰਹਿਣ ਵਾਲੇ ਕਾਂਗਰਸ ਦੇ ਸਾਬਕਾ ਮੰਤਰੀ ਤੇ ਅੰਮਿ੍ਰਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਤੋ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਫਿਰ ਟਵਿੱਟਰ ਦੀ ਵਰਤੋ ਕਰਦਿਆ ਬਿਜਲੀ ਸੰਕਟ ਬਾਰੇ ਇੱਕ ਵਾਰੀ ਫਿਰ ਸਰਗਰਮੀ ਦਿਖਾਉਦਿਆ ਕਿਹਾ ਕਿ ਕੁਝ ਤਾਕਤਾਂ ਪੰਜਾਬ ਦੀ ਤਬਾਹੀ ਚਾਹੁੰਦੀਆਂ ਹਨ। ਉਨਾਂ ਦਿੱਲੀ ਮਾਰਕਾ ਤੇ ਅੰਨਾ ਹਜ਼ਾਰੇ ਵਿੱਚੋ ਨਿਕਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਉਦਿਆ ਆਪਣੇ ਟਵੀਟ ਰਾਹੀਂ ਕਿਹਾ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜੀਵਨ ਰੇਖਾ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਇਸ ਸਬੰਧੀ ਇੱਕ ਕੇਸ ਵੀ ਅਦਾਲਤ ਵਿੱਚ ਦਾਇਰ ਕੀਤਾ ਸੀ। ਉਨਾਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਨੂੰ ਤਬਾਹੀ ਵੱਲ ਧੱਕ ਰਹੀਆਂ ਹਨ, ਜੋ ਕਿ ਸਪੱਸ਼ਟ ਦਿਖਾਈ ਵੀ ਦੇ ਰਹੀਆ ਹਨ। ਉਹਨਾਂ ਕਿਹਾ ਕਿ ਥਰਮਲ ਪਲਾਂਟਾਂ ਬਾਰੇ ਪੰਜਾਬ ਵਿਰੋਧੀ ਸਮਝੌਤੇ ਬਾਦਲਾਂ ਅਤੇ ਸੂਰਜੀ ਊਰਜਾ ਬਾਰੇ ਸਮਝੌਤਾ ਉਸ ਵੇਲੇ ਦੇ ਮੰਤਰੀ ਬਿਕਰਮ ਮਜੀਠੀਆ ਵੱਲੋਂ ਕੀਤੇ ਗਏ ਸਨ ਜਿਹਨਾਂ ਦਾ ਜਾਂਚ ਜਰੂਰੀ ਹੈ। ਉਹਨਾਂ ਕਿਹਾ ਕਿ ਬਿਜਲੀ ਮਾਮਲੇ ਵਿੱਚ ਪੰਜਾਬ ਨੂੰ ਦਿੱਲੀ ਮਾਡਲ ਦੀ ਲੋੜ ਨਹੀਂ ਸਗੋਂ ਪੰਜਾਬ ਲਈ ਇਕ ਵੱਖਰੇ ਅਸਲ ਮਾਡਲ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਹਰ ਹਾਲਤ ਵਿੱਚ ਪੰਜਾਬ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚੋ ਬਚਾਇਆ ਜਾਵੇਗਾ।
ਨੋਜਵਾਨਾਂ ਦੇ ਦਿਲਾਂ ਦੀ ਧੜਕਣ ਨਵਜੋਤ ਸਿੰਘ ਸਿੱਧੂ ਨੇ ਥਰਮਲ ਪਲਾਂਟਾਂ ਬਾਰੇ ਪਟੀਸ਼ਨ ‘ਤੇ ਘਿਰੀ ‘ਆਮ ਆਦਮੀ ਪਾਰਟੀ’ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਣੇ ਤਿੰਨ ਸੂਬਿਆਂ ਵਿਚ ਪਾਵਰ ਪਲਾਂਟ ਬੰਦ ਕਰਨ ਲਈ ਪਟੀਸ਼ਨ ਪਾਈ ਗਈ ਸੀ ਕਿ ਇਹ ਪਲਾਂਟ ਬੰਦ ਕਰ ਦਿੱਤੇ ਜਾਣ ਜੋ ਵਾਤਾਵਰਣ ਨੂੰ ਖਰਾਬ ਕਰਦੇ ਹਨ। ‘ਆਪ’ ਨੇ ਮਗਰੋਂ ਇਹ ਪਟੀਸ਼ਨ ਵਾਪਸ ਲੈ ਲਈ ਸੀ। ਵਰਨਣਯੋਗ ਹੈ ਕਿ ਭਾਜਪਾ ਤੇ ਅਕਾਲੀ ਦਲ ਨੇ ਵੀ ਇਸ ਪਟੀਸ਼ਨ ‘ਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸੇਧਦਿਆਂ ਸਿੱਧੂ ਨੇ ਕਿਹਾ ਸੀ ਕਿ ‘ਆਪ’ ਪੰਜਾਬ ਦੇ ਹਿੱਤਾਂ ਖਿਲਾਫ ਚੱਲ ਰਹੀ ਹੈ ਜਦ ਕਿ ਅਕਾਲੀ ਭਾਜਪਾ ਨੇ 122 ਬਿਜਲੀ ਸਬੰਧੀ ਅਜਿਹੇ ਕੀਤੇ ਜਿਹੜੇ ਪੰਜਾਬ ਵਿਰੋਧੀ ਸਾਬਤ ਹੋਏ। ਇਹਨਾਂ ਸਮਝੌਤਿਆ ਮੁਤਾਬਕ ਤਿੰਨ ਥਰਮਲ ਪਲਾਂਟ ਪੰਜਾਬ ਨੂੰ ਬਿਜਲੀ ਪੂਰੀ ਦੇਣ ਜਾਂ ਨਾ ਦੇਣ ਉਹਨਾਂ ਨੂੰ ਪੂਰੀ ਅਦਾਇਗੀ ਪੰਜਾਬ ਸਰਕਾਰ ਨੂੰ ਕਰਨੀ ਹੀ ਪਵੇਗੀ। ਦੁਨੀਆ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਅਜਿਹੇ ਸਮਝੌਤੇ ਕੀਤੇ ਗਏ ਹਨ ਜਿਹਨਾਂ ਨੂੰ ਲੈ ਕੇ ਪੰਜਾਬ ਦਾ ਹਰ ਬਸ਼ਿੰਦਾ ਅੱਜ ਸਕਤੇ ਵਿੱਚ ਹੈ।
ਸਿੱਧੂ ਨੇ ਇਸ ਸਮੇਂ ਆਪਣੀ ਇੱਕ 2018 ਵਾਲੀ ਵੀਡੀਉ ਵੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਦਾ ਇਨਸਾਫ ਜਰੂਰ ਮਿਲੇਗਾ ਤੇ ਦੋਸ਼ੀਆ ਨੂੰ ਜੇਲ ਦੀ ਹਵਾ ਖਾਣੀ ਪਵੇਗੀ। ਉਹਨਾਂ ਬੇਦਅਬੀ ਲਈ ਬਾਦਲਾ ਤੇ ਮਜੀਠੀਆ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ‘‘ਜਿਥੇ ਗਈਆ ਬੇੜੀਆ ਉਥੇ ਗਏ ਮਲਾਹ, ਜਿਥੇ ਗਿਆ ਸਿਰਸੇ ਵਾਲਾ ਉਥੇ ਜਾਣਗੇ ਬਾਦਲ ਤੇ ਮਜੀਠੀਆ।’’ ਇਥੇ ਹੀ ਬੱਸ ਨਹੀ ਸਿੱਧੂ ਨੇ ਪੰਜਾਬ ਦੀ ਲੁੱਟ ਲਈ ਬਾਦਲਾਂ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ, ‘‘ ਪਗੜੀ ਸੰਭਾਲ ਉਏ ਜੱਟਾਂ ਪੱਗੜੀ ਸੰਭਾਲ ਉਏ, ਬਾਦਲਾ ਨੇ ਲੁੱਟ ਲਿਆ ਤੇਰਾ ਹੱਸਦਾ ਵੱਸਦਾ ਪੰਜਾਬ ਉਏ।’’ ਉਹ ਇਥੋ ਤੱਕ ਚੱਲੇ ਗਏ 92 ਸਾਲਾਂ ਬੁੱਢੇ ਜਿਹੜੇ ਅਜੇ ਵੀ ਮੁੜ ਮੁੱਖ ਮੰਤਰੀ ਬਨਣ ਦੇ ਸੁਫਨੇ ਲਏ ਰਹੇ ਹਨ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਜਿਹੜਾ ਕਲੰਕ ਖੱਟਿਆ ਹੈ ਉਹ ਪੀੜੀਆ ਤੱਕ ਬਾਦਲ ਪਰਿਵਾਰ ਨਹੀ ਧੋ ਸਕਦਾ। ਆਪਾ ਖੋਹ ਬੈਠੇ ਸਿੱਧੂ ਨੇ ਇਥੋ ਤੱਕ ਬਾਦਲਾ ਦੀ ਵਿਰੋਧਤਾ ਕਰ ਦਿੱਤੀ ਕਿ ਜਿਸ ਤਰੀਕੇ ਨਾਲ ਇਹਨਾਂ ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆ ਵਿੱਚ ਖਿਲਾਰਨ ਵਾਲਿਆ ਨੂੰ ਬਖਸ਼ਿਆ ਉਸੇ ਤਰਾ ਹੀ ਬਾਦਲਾ ਨੂੰ ਅਕਾਲ ਪੁਰਖ ਵੀ ਬਖਸ਼ੇਗਾ ਨਹੀ ਸਗੋ ਇਹਨਾਂ ਨੂੰ ਕੀੜੇ ਪੈਣਗੇ ਜਿਹਨਾਂ ਨੂੰ ਕੱਢਣ ਵਾਲਾ ਵੀ ਕੋਈ ਲਾਗੇ ਨਹੀ ਲੱਗੇਗਾ। ਉਹਨਾਂ ਕਿਹਾ ਕਿ ਅੱਜ ਨਹੀ ਕਲ ਬਾਦਲਾ ਨੂੰ ਸਜਾਵਾਂ ਦਿੱਤੀਆ ਜਾਣਗੀਆ। 28 ਅਗਸਤ 2018 ਨੂੰ ਵਿਧਾਨ ਸਭਾ ਵਿੱਚ ਵੀ ਸਿੱਧੂ ਨੇ ਝੋਲੀ ਅੱਡ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਨਸਾਫ ਦੀ ਮੰਗ ਕੀਤੀ ਸੀ ਪਰ ਕਰੀਬ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਨਸਾਫ ਨਹੀ ਹੋ ਸਕਿਆ ਜਦ ਕਿ ਕਈ ਕਮਿਸ਼ਨ ਤੇ ਸਿੱਟਾਂ ਵੀ ਜਾਂਚ ਕਰ ਚੁੱਕੀਆਂ ਹਨ ਪਰ ਇਨਸਾਫ ਪਰ ਲਗਾ ਕੇ ਉੱਡ ਚੁੱਕਾ ਹੈ।





