ਤਲਵਾਡ਼ਾ,25 ਜੁਲਾਈ( ਦੀਪਕ ਠਾਕੁਰ)-ਇੱਥੇ ਜਰਨਲਿਸਟ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ), ਪ੍ਰੈਸੱ ਕਲੱਬ ਤਲਵਾਡ਼ਾ ਦੀ ਮੀਟਿੰਗ ਸੀਨੀਅਰ ਪੱਤਰਕਾਰ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਅਫ਼ਗਾਨਿਸਤਾਨ ਵਿੱਚ ਸ਼ਹੀਦ ਹੋਏ ਫੋਟੋ ਪੱਤਰਕਾਰ ਦਾਨਿਸ਼ ਸਦਿੱਕੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਦੇਸ਼ ਦੇ ਪ੍ਰਮੁੱਖ ਮੀਡੀਆ ਗਰੁੱਪ ’ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਕਾਰਵਾਈ ਦੀ ਕਰਡ਼ੇ ਸ਼ਬਦਾਂ ‘ਚ ਨਿਖੇਧੀ ਕੀਤੀ। ਹਾਜ਼ਰ ਮੈਂਬਰਾਂ ਬਲਦੇਵ ਰਾਜ ਟੋਹਲੂ, ਮੁਕੇਸ਼ ਸ਼ਰਮਾ, ਨਵਦੀਪ ਸਿੰਘ ਆਦਿ ਨੇ ਕਿਹਾ ਸਰਕਾਰ ਦੀ ਇਸ ਕਾਰਵਾਈ ਨੂੰ ਮੀਡੀਆ ਦੀ ਅਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਸਵਿੰਧਾਨਕ ਅਧਿਕਾਰ ’ਤੇ ਸੱਟ ਦੱਸਿਆ। ਬੁਲਾਰਿਆਂ ਨੇ ਸਰਕਾਰ ਦੀ ਕਾਰਵਾਈ ਨੂੰ ਬਦਲਾਖੌਰੀ ਭਾਵਨਾ ਤਹਿਤ ਕੀਤੀ ਕਾਰਵਾਈ ਦੱਸਿਆ।





