*ਘਰ ਦੀ ਨੀਂਹ ਵਿਚ ਗੁਟਕਾ ਸਾਹਿਬ ਦੱਬ ਕਿ ਕੀਤੀ ਬੇਅਦਬੀ*

क्राइम पंजाब
Spread the love

ਜੰਡਿਆਲਾ ਗੁਰੂ 10 ਅਗਸਤ ( ਵਰੁਣ ਸੋਨੀ )ਪੰਜਾਬ ਵਿੱਚ ਅਤੇ ਨਾਲ ਲੱਗਦੇ ਜਿਥੇ ਹੋਰ ਸੂਬਿਆਂ ਵਿਚ ਧੁਰ ਕੀ ਬਾਣੀ ਇਲਾਹੀ ਬਾਣੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਨਾਲ ਹੀ ਪੰਜਾਬ ਵਿਚ ਪਖੰਡਵਾਦ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਪਾਖੰਡੀ ਦੇਹਧਾਰੀ ਗੁਰੂ-ਡੰਮ੍ਹ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਭੋਲੇ-ਭਾਲੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਜਿਥੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਅਤੇ ਧੁਰ ਕੀ ਬਾਣੀ ਤੇ ਇਲਾਹੀ ਬਾਣੀ ਦਾ ਨਿਰਾਦਰ ਵੀ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਜਥੇਦਾਰ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਿੱਚ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਜਥੇ ਵੱਲੋਂ ਹਰਜੀਤ ਸਿੰਘ ਪੁੱਤਰ ਸਰਦਾਰ ਜਸਵੰਤ ਸਿੰਘ ਵਾਸੀ ਪਿੰਡ ਨਬੀਪੁਰ ਥਾਣਾ ਹਰੀਕੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੇ ਗ੍ਰਹਿ ਵਿਖੇ ਕਾਰਵਾਈ ਕੀਤੀ ਗਈ ਜਿਥੇ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਨੂੰ ਪਤਾ ਚੱਲਿਆ ਕਿ ਹਰਜੀਤ ਸਿੰਘ ਦੇ ਘਰ ਨੀਂਹ ਰੱਖਣ ਸਮੇਂ ਉਹਨਾਂ ਦੀ ਪਤਨੀ ਮਨਜੀਤ ਕੌਰ ਵੱਲੋਂ ਨੀਂਹ ਵਿਚ ਗੁਰਬਾਣੀ ਦਾ ਗੁਟਕਾ ਸਾਹਿਬ ਰੱਖ ਕੇ ਤੇ ਨਾਲ ਹੋਰ ਪਾਖੰਡ ਦੀ ਸਮੱਗਰੀ ਵੀ ਰੱਖੀ ਗਈ ਜਿਸ ਨੂੰ ਲੈ ਕਿ ਜਥੇਦਾਰ ਭਾਈ ਬਲਬੀਰ ਸਿੰਘ ਮੁੱਛਲ ਵੱਲੋਂ ਸਖ਼ਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਆਖਰ ਪੰਦਰਾਂ ਵੀਹ ਮਿੰਟ ਬਾਅਦ ਨੀਂਹ ਵਿਚੋਂ ਗੁਰਬਾਣੀ ਦਾ ਗੁਟਕਾ ਸਾਹਿਬ ਤੇ ਹੋਰ ਸਮਾਨ ਬਾਹਰ ਕੱਢ ਲਿਆ ਗਿਆ ਤੇ ਦੋਸ਼ੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪੇਸ਼ ਕੀਤਾ ਗਿਆ ਜਿੱਥੇ ਸਾਰੇ ਨਗਰ ਦੀ ਸਮੂਹ ਸੰਗਤ ਵੱਲੋਂ ਇਕੱਠ ਕੀਤਾ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੋਂ ਗੁਰੂ ਸਾਹਿਬ ਜੀ ਦੀ ਸੰਗਤ ਵੱਲੋਂ ਫੈਸਲਾ ਕੀਤਾ ਗਿਆ ਕਿ ਸਾਰਾ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ਼ ਹੋ ਕਿ ਆਪਣੀ ਕੀਤੀ ਗਲਤੀ ਦੀ ਭੁੱਲ ਬਖਸਾਵੇਗਾ ਅਤੇ ਸਾਰਾ ਪਰਿਵਾਰ ਗੁਰੂ ਘਰ ਦੀ ਸੇਵਾ ਕਰੇਗਾ ਦੋਸ਼ੀ ਮਨਜੀਤ ਕੌਰ ਨੇ ਗੁਰਬਾਣੀ ਦਾ ਨਿਤਨੇਮ ਦਾ ਗੁਟਕਾ ਸਾਹਿਬ ਪੱਟੀ ਰੋਮੀ ਬੁੱਕ ਸਟਾਲ ਤੋਂ ਖਰੀਦ ਕੇ ਲਿਆਂਦਾ ਸੀ। ਇਸ ਗੁਟਕਾ ਸਾਹਿਬ ਜੀ ਨੂੰ ਤਿਆਰ ਚਤਰ ਸਿੰਘ ਜੀਵਨ ਸਿੰਘ ਵੱਲੋਂ ਕੀਤਾ ਗਿਆ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਨਾਲ-ਨਾਲ ਸੰਗਤ ਵੱਲੋਂ ਹਰਜੀਤ ਸਿੰਘ ਨੂੰ ਸਜ਼ਾ ਦਿੰਦਿਆ ਹੋਇਆ ਫੈਸਲਾ ਕੀਤਾ ਗਿਆ ਕਿ ਮਨਜੀਤ ਕੌਰ ਵੱਲੋਂ ਪੰਜਾਹ ਬੋਰੀਆਂ ਸੀਮਿੰਟ ਦੀਆਂ ਅਤੇ ਪੰਜ ਟਰਾਲੀਆਂ ਮਿੱਟੀ ਦੀਆਂ ਗੁਰੂ ਘਰ ਸੇਵਾ ਦੇਣਗੇ ਜੋ ਇਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਤਿਆਰ ਹੋ ਰਿਹਾ ਹੈ ਅਤੇ 5 ਦਿਨ ਗੁਰੂ ਘਰ ਵਿੱਚ ਝਾੜੂ ਦੀ ਸੇਵਾ ,ਜੋੜਿਆਂ ਦੀ ਸੇਵਾ ਤੇ ਹੋਰ ਵੀ ਸੇਵਾ ਕਰਨਗੇ I ਇਸ ਮੌਕੇ ਜਥੇਦਾਰ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਐਸੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਕਿਉਂਕਿ ਸਾਡੀ ਸਿੱਖ ਕੌਮ ਦੇ ਜਥੇਦਾਰ ਅਵੇਸਲੇ ਹੋ ਚੁੱਕੇ ਹਨ ਅੱਗੇ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਜਥੇਦਾਰ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਸਮੱਰਥਾ ਰੱਖਦੇ ਹਾਂ ਐਸੇ ਲੋਕਾਂ ਨੂੰ ਸਜ਼ਾ ਦੇਣ ਦੀ ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਸ਼ੀਆਂ ਨੂੰ ਕਿਨੇਂ ਸਮੇਂ ਵਿੱਚ ਸਜਾ ਦਿੱਤੀ ਜਾਂਦੀ I ,ਇਸ ਮੌਕੇ ਭਾਈ ਗੁਰਨਾਮ ਸਿੰਘ ਮਨਦੀਪ ਸਿੰਘ ਭੈਣ ਮਨਜਿੰਦਰ ਕੌਰ ਗੁਰਦੀਪ ਸਿੰਘ ਸੁਖਚੈਨ ਸਿੰਘ ਭਾਈ ਪ੍ਰਨਾਮ ਸਿੰਘ ਆਦਿ ਸਤਿਕਾਰ ਕਮੇਟੀ ਪੰਜਾਬ ਦੇ ਸਿੰਘਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ I

Leave a Reply

Your email address will not be published. Required fields are marked *