*ਪੰਚਾਇਤ ਯੂਨੀਅਨ ਤਲਵਾਡ਼ਾ ਦੀ ਮੀਟਿੰਗ ਹੋਈ, ਸਰਪੰਚ ਯੂਨੀਅਨ ਦੇ ਸੰਘਰਸ਼ ਦਾ ਸਮਰਥਨ ਕੀਤਾ*

Uncategorized
Spread the love

ਤਲਵਾਡ਼ਾ, 25 ਅਗਸਤ (ਦੀਪਕ ਠਾਕੁਰ)-ਇੱਥੇ ਪੰਚਾਇਤ ਯੂਨੀਅਨ ਤਲਵਾਡ਼ਾ ਦੀ ਅਹਿਮ ਮੀਟਿੰਗ ਪ੍ਰਧਾਨ ਨਵਲ ਮਹਿਤਾ ਬੇਡ਼ਿੰਗ ਤੇ ਕੁਲਦੀਪ ਚਾਚਾ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਬਲਾਕ ਤਲਵਾਡ਼ਾ ਤੇ ਹਾਜੀਪੁਰ ਦੇ ਸਰਪੰਚ, ਪੰਚ ਤੇ ਬਲਾਕ ਸੰਮਤੀ ਮੈਂਬਰ ਸ਼ਾਮਲ ਹੋਏ। ਮੀਟਿੰਗ ‘ਚ ਸਰਪੰਚ ਯੂਨੀਅਨ ਪੰਜਾਬ ਵੱਲੋਂ ਪੰਚਾਇਤੀ ਨੁੰਮਾਇਦਿਆਂ ਦੀ ਮੰਗਾਂ ਲਈ ਆਰੰਭੇ ਸੰਘਰਸ਼ ਦਾ ਸਮਰਥਨ ਕੀਤਾ ਗਿਆ। ਪੰਚਾਇਤੀ ਨੁਮਾਇਦਿਆਂ ਨੂੰ ਮਾਣ ਭੱਤਾ ਦੇਣ, ਇੱਕ ਕਰੋਡ਼ ਦਾ ਬੀਮਾ ਕਰਨ, ਨਸ਼ੇ ਆਦਿ ਦੀ ਰੋਕਥਾਮ ਦੌਰਾਨ ਜਾਨ ਗਵਾੳਣ ਵਾਲੇ ਸਰਪੰਚ, ਪੰਚ ਆਦਿ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਕੇਂਦਰੀ ਵਿੱਤ ਕਮਿਸ਼ਨ ਦੀ ਤਰਜ਼ ਤੇ ਰਾਜ ਵਿੱਤ ਕਮਿਸ਼ਨ ਕਾਇਮ ਕਰ ਸੂਬੇ ਦੇ ਬਜ਼ਟ ‘ਚੋਂ ਪੇਂਡੂ ਵਿਕਾਲ ਲਈ ਗ੍ਰਾਂਟ ਸਿੱਧੇ ਰੂਪ ‘ਚ ਪੰਚਾਇਤਾਂ ਨੂੰ ਦੇਣ, ਬੀਡੀਪੀਓ ਦਫ਼ਤਰਾਂ ‘ਚ ਅਮਲੇ ਅਤੇ ਫੀਲਡ ਸਟਾਫ਼ ਦੀ ਘਾਟ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਹਾਜ਼ਰ ਮੈਂਬਰਾਂ ਨੇ ਸਰਪੰਚ ਯੂਨੀਅਨ ਦੇ ਸੱਦੇ ’ਤੇ 10 ਰੋਜ਼ਾ ਹਡ਼ਤਾਲ ਦਾ ਸਮਰਥਨਕ ਕੀਤਾ ਤੇ ਅਗਲੇਰੇ ਪੰਜਾਬ ਪੱਧਰੀ ਐਕਸ਼ਨਾਂ ‘ਚ ਵਧ ਚਡ਼੍ਹ ਕੇ ਹਿੱਸਾ ਪਾਉਣ ਦਾ ਐਲਾਨ ਕੀਤਾ। ਪੰਚਾਇਤ ਯੂਨੀਅਨ ਨੇ ਸਰਕਾਰ ਤੋਂ ਪੰਚਾਇਤ ਵਿਭਾਗ ਦੇ ਹਡ਼ਤਾਲੀ ਮੁਲਾਜ਼ਮਾਂ ਤੇ ਮਗਨਰੇਗਾ ਕਰਮਚਾਰੀਆਂ ਦੀ ਹੱਕੀ ਤੇ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਪਿੰਡਾਂ ‘ਚ ਰੁਕੇ ਵਿਕਾਸ ਕਾਰਜ ਜ਼ਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ।

Leave a Reply

Your email address will not be published. Required fields are marked *