ਚੰਡੀਗੜ੍ਹ, 27 ਅਗਸਤ (ਦਾ ਮਿਰਰ ਪੰਜਾਬ)-ਸ੍ਰੀ ਗੁਰੂ ਅਮਰਦਾਸ ਜੀ ਦੀ ਤੁਲਣਾ ਨਕੋਦਰ ਸਥਿਤ ਡੇਰਾ ਮੁਰਾਦ ਸ਼ਾਹ ਡੇਰੇ ਦੇ ਸਾਈਂ ਲਾਡੀ ਸ਼ਾਹ ਨਾਲ ਕੀਤੇ ਜਾਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੇ ਨਾਮਵਰ ਗਾਇਕ ਗੁਰਦਾਸ ਮਾਨ ’ਤੇ ਨਕੋਦਰ ਸਿਟੀ ਥਾਣੇ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਬਾਰੇ ਐਫ.ਆਈ.ਆਰ. ਦਰਜ ਕੀਤੇ ਜਾਣ ਦੇ ਮਾਮਲੇ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੂੰ ਵੱਡੇ ਪੱਧਰ ਤੇ ਤੜਿੰਗ ਲਗਾ ਹੈ।ਰਾਜਾ ਵੜਿੰਗ ਨੇ ਕਿਹਾ ਹੈ ਗੁਰਦਾਸ ਮਾਨ ਉੱਤੇ ਪਰਚਾ ਰੱਦ ਕਰਵਾਉਣ ਲਈ ਉਹ ਡੀਜੀਪੀ ਪੰਜਾਬ ਨੂੰ ਮਿਲਣਗੇ।ਜ਼ਿਕਰਯੋਗ ਹੈ ਕਿ ਥਾਣਾ ਨਕੋਦਰ ਸਿਟੀ ਵਿੱਚ ਗੁਰਦਾਸ ਮਾਨ ਦੇ ਖਿਲਾਫ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ





