*ਭਾਈ ਧਿਆਨ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਸਤੰਬਰ ਨੂੰ ਅਕਾਲ ਤਖਤ ‘ਤੇ ਕੀਤਾ ਤਲਬ*

पंजाब पॉलिटिक्स
Spread the love

ਅੰਮਿ੍ਰਤਸਰ 30 ਅਗਸਤ ( ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਤੇ ਮੁਤਾਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ਦੇ ਦੋ ਮੰਤਰੀਆ ਤੇ ਤਿੰਨ ਵਿਧਾਇਕਾਂ ਵਿਰੁੱਧ ਫੈਸਲਾ ਰਾਖਵਾਂ ਰੱਖਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੈ ਤੇ ਬਰਾਗੜੀ ਮੋਰਚੇ ਸਬੰਧੀ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਹਨ।


ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਤੇ ਵਿਚਾਰ ਚਰਚਾ ਕਰਨ ਉਪਰੰਤ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋ ਬਰਗਾੜੀ ਮੋਰਚਾ ਖਤਮ ਕਰਾਉਣ ਲਈ ਕੀਤੇ ਝੂਠੇ ਵਾਅਦਿਆ ਨੂੰ ਲੈ ਕੇ ਦੋ ਮੰਤਰੀਆ ਸ੍ਰ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁਖੀ ਰੰਧਾਵਾ ਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਤੇ ਕੁਲਬੀਰ ਸਿੰਘ ਜੀਰਾ ਨੂੰ ਵਿਰੁੱਧ ਫੈਸਲਾ ਰਾਖਵਾਂ ਰੱਖ ਲਿਆ ਹੈ ਅਤੇ 20 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਦੋ ਮੰਤਰੀਆ ਤੇ ਤਿੰਨ ਵਿਧਾਇਕਾਂ ਵੱਲੋ 20 ਅਗਸਤ ਨੂੰ ਦਿੱਤੇ ਗਏ ਸਪੱਸ਼ਟੀਕਰਨ ਵਿੱਚ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੰਨਣ ਤੋ ਇਨਕਾਰ ਕਰਦਿਆ ਸਾਬਕਾ ਡਿਕਟੇਟਰ , ਬਰਗਾੜੀ ਮੋਰਚਾ ਨਾਲ ਸੰਬੋਧਨ ਕੀਤਾ ਤੇ ਡਿਕਟੇਟਰ ਕਿਸੇ ਨੂੰ ਤਲਬ ਕਰਨ ਦਾ ਅਧਿਕਾਰ ਨਹੀ ਰੱਖਦਾ। ਭਾਈ ਮੰਡ ਨੂੰ 10 ਨਵੰਬਰ 2015 ਨੂੰ ਬੁਲਾਏ ਗਏ ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾਇਆ ਗਿਆ ਸੀ। ਇਸੇ ਤਰਾ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਬਣਾਇਆ ਸੀ। ਹਾਲਾਤਾਂ ਦੀ ਨਬਜ਼ ਨੂੰ ਪਛਾਣਦਿਆ ਭਾਈ ਦਾਦੂਵਾਲ ਤੇ ਭਾਈ ਅਜਨਾਲਾ ਨੇ ਤਾਂ ਜਥੇਦਾਰੀ ਦਾ ਦਾਅਵਾ ਛੱਡ ਦਿੱਤਾ ਪਰ ਭਾਈ ਧਿਆਨ ਸਿੰਘ ਮੰਡ ਅੱਜ ਆਪਣੇ ਆਪਣੇ ਨੂੰ ਮੁਤਵਾਜੀ ਜਥੇਦਾਰ ਵਜੋ ਪੇਸ਼ ਕਰਦੇ ਹਨ। ਭਾਈ ਮੰਡ ਦੀ ਕਿਸੇ ਵੀ ਕਾਰਵਾਈ ਨੂੰ ਹਾਲੇ ਤੱਕ ਤਾਂ ਬੂਰ ਨਹੀ ਪਿਆ ਪਰ ਅੱਜ ਉਹਨਾਂ ਨੇ ਦੋ ਮੰਤਰੀਆ ਤੇ ਤਿੰਨ ਵਿਧਾਇਕਾਂ ਦੇ ਖਿਲਾਫ ਅਗਲੇਰੀ ਕਾਰਵਾਈ ਕਰਨ ਦਾ ਫੈਸਲਾ ਰਾਖਵਾਂ ਰੱਖਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ 20 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰ ਲਿਆ ਹੈ। ਵੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ 20 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਹਨ ਜਾਂ ਫਿਰ ਸਾਬਕਾ ਮੋਰਚਾ ਡਿਕਟੇਟਰ ਨੂੰ ਆਪਣੇ ਕਿਸੇ ਏਲਚੀ ਰਾਹੀ ਸਪੱਸ਼ਟੀਕਰਨ ਭੇਜਦੇ ਹਨ ਜਾਂ ਫਿਰ ਅੱਖੋ ਪਰੋਖੇ ਕਰਦੇ ਹਨ।
ਇਸ ਤੋ ਪਹਿਲਾਂ ਵੀ ਤੱਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਭੇਜਣ ਦੇ ਦੋਸ਼ ਵਿੱਚ ਤਲਬ ਕੀਤਾ ਗਿਆ ਪਰ ਉਹਨਾਂ ਵੱਲੋ ਪੇਸ਼ ਨਾ ਹੋਣ ਦੀ ਸੂਰਤ ਵਿੱਚ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ। ਮੁੱਖ ਮੰਤਰੀ ਦਾ ਨਸ਼ਾ ਉਤਰਨ ਤੇ ਕੁਰਸੀ ਖੁਸ ਜਾਣ ਉਪਰੰਤ ਸ੍ਰ ਬਰਨਾਲਾ ਅਕਾਲ ਤਖਤ ਤੇ ਪੇਸ਼ ਹੋਏ ਸਨ ਤੇ ਉਹਨਾਂ ਨੂੰ ਇੱਕ ਥਮਲੇ ਨਾਲ ਵੀ ਬੰਨ ਕੇ ਗਲ ਵਿੱਚ ਮੈਂ ਪਾਪੀ ਤੂੰ ਬਖਸ਼ਣਹਾਰ ਦੀ ਫੱਟੀ ਵੀ ਪਾਈ ਗਈ ਸੀ। ਕੈਪਟਨ ਅਮਰਿੰਦਰ ਸਿੰਘ ਦੂਸਰੇ ਅਜਿਹੇ ਮੁੱਖ ਮੰਤਰੀ ਹਨ ਜਿਹਨਾਂ ਨੂੰ ਤਲਬ ਕੀਤਾ ਗਿਆ ਹੈ। ਇਸੇ ਤਰਾ ਬੀਤੀ ਸਦੀ ਦੇ 50ਵੇ ਦਹਾਕੇ ਦੌਰਾਨ ਵੀ ਪੁਲੀਸ ਪੰਜਾਬੀ ਸੂਬੇ ਦੇ ਮੋਰਚੇ ਨੂੰ ਖਿੰਡਾਉਣ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ ਸੀ ਤੇ ਗੋਲੀ ਵੀ ਚੱਲੀ ਸੀ ਉਸ ਸਮੇਂ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਵੀ ਅਕਾਲ ਤਖਤ ਤੇ ਪੇਸ਼ ਹੋ ਕੇ ਮੁਆਫੀ ਮੰਗੀ ਸੀ। 20 ਸਤੰਬਰ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਵੇਗੀ ਕਿ ਕੈਪਟਨ ਅਮਰਿੰਦਰ ਸਿੰਘ ਮੁਤਵਾਜੀ ਜਥੇਦਾਰ ਤੇ ਡਿਕਟੇਟਰ ਮੋਰਚਾ ਦੇ ਹੁਕਮ ਮੰਨਦੇ ਹਨ ਜਾਂ ਫਿਰ ਆਕੀ ਹੁੰਦੇ ਹਨ।

Leave a Reply

Your email address will not be published. Required fields are marked *