*ਖ਼ਾਕੀ ਹੋਈ ਦਾਗਦਾਰ- 4 ਛੋਟੇ ਥਾਣੇਦਾਰਾਂ ਨੇ ਲਈ 4 ਲੱਖ ਦੀ ਰਿਸ਼ਵਤ, ਦੋ ਕਾਬੂ 2 ਫਰਾਰ*

क्राइम पंजाब
Spread the love

ਜਲੰਧਰ( ਦਾ ਮਿਰਰ ਪੰਜਾਬ): ਸਤਲੁਜ ਦਰਿਆ ’ਤੇ ਜਲੰਧਰ ਦਿਹਾਤੀ ਵੱਲੋਂ ਹਾਈਟੈੱਕ ਨਾਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ 4 ਲੱਖ ਰੁਪਏ ਰਿਸ਼ਵਤ ਲੈਣ ਦਾ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀਆਂ ਦੀ ਪਹਿਚਾਣ ਏਐੱਸਆਈ ਹੁਸਨ ਲਾਲ, ਏਐੱਸਆਈ ਸੁਖਵਿੰਦਰ ਸਿੰਘ, ਏਐੱਸਆਈ ਕੁਲਦੀਪ ਸਿੰਘ, ਏਐੱਸਆਈ ਪ੍ਰਮੋਦ ਸਿੰਘ ਵਜੋਂ ਹੋਈ ਹੈ।ਇਸ ਮਾਮਲੇ ਵਿਚ ਮੁਲਾਜ਼ਮ ਹੁਸਨ ਲਾਲ ਅਤੇ ਸੁਖਵਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਦੋ ਮੁਲਾਜ਼ਮ ਫਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਥਾਣਾ ਮੁਖੀ ਫਿਲੌਰ ਰਾਜੀਵ ਕਪੂਰ ਨੇ ਦੱਸਿਆ ਕਿ ਹਾਈਟੈੱਕ ਨਾਕੇ ’ਤੇ ਮੁਲਾਜ਼ਮਾਂ ਨੂੰ ਇਸ ਲਈ ਡਿਊਟੀ ’ਤੇ ਤਾਇਨਾਤ ਕੀਤਾ ਜਾਂਦਾ ਹੈ ਸ਼ਨੀਵਾਰ ਰਾਤ 2:30 ਵਜੇ ਹਾਈਟੈੱਕ ਨਾਕੇ ’ਤੇ ਤਾਇਨਾਤ ਏਐੱਸਆਈ ਹੁਸਨ ਲਾਲ, ਏਐੱਸਆਈ ਸੁਖਵਿੰਦਰ ਸਿੰਘ, ਏਐੱਸਆਈ ਕੁਲਦੀਪ ਸਿੰਘ, ਏਐੱਸਆਈ ਪ੍ਰਮੋਦ ਸਿੰਘ ਡਿਊਟੀ ’ਤੇ ਸਨ ਜਿਨ੍ਹਾਂ ਨੇ ਡਿਊਟੀ ਦੌਰਾਨ ਸ਼ੱਕੀ ਤੌਰ ’ਤੇ ਆਲਟੋ ਕਾਰ ਨੰਬਰ ਪੀ ਬੀ 08 ਸੀ ਜ਼ੈੱਡ 6671 ਜਿਸ ਵਿਚ ਵਿਸ਼ਾਲ ਬਜਾਜ ਵਾਸੀ ਅਬੋਹਰ ਅਤੇ ਜਸਵੀਰ ਸਿੰਘ ਵਾਸੀ ਤਰਨਤਾਰਨ ਸਵਾਰ ਸਨ, ਨੂੰ ਰੋਕਿਆ।ਤਲਾਸ਼ੀ ਲੈਣ ’ਤੇ ਉਸ ਵਿਚੋਂ 25 ਲੱਖ ਰੁਪਏ ਬਰਾਮਦ ਹੋਏ ਜਿਸ ਦੀ ਸੂਚਨਾ ਉਕਤ ਮੁਲਾਜ਼ਮਾਂ ਨੇ ਥਾਣਾ ਫਿਲੌਰ ਵਿਖੇ ਨਹੀਂ ਦਿੱਤੀ ਅਤੇ ਉਕਤ ਵਿਅਕਤੀਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ 4 ਲੱਖ ਰੁਪਏ ਰਿਸ਼ਵਤ ਲੈ ਕੇ ਛੱਡ ਦਿੱਤਾ ਸੀ।

Leave a Reply

Your email address will not be published. Required fields are marked *