*ਟਰੱਕ ਥੱਲੇ ਆ ਕੇ ਕੁਚਲੀ ਗਈ ਐਕਟਿਵਾ ਸਵਾਰ ਕੁੜੀ, ਮੌਤ*

क्राइम पंजाब
Spread the love

ਜਲੰਧਰ (ਦਾ ਮਿਰਰ ਪੰਜਾਬ)ਮਕਸੂਦਾਂ ਮੰਡੀ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿੱਚ ਐਕਟਿਵਾ ਸਵਾਰ ਲੜਕੀ ਦੀ ਟਰੱਕ ਦੀ ਟੱਕਰ ਕਾਰਨ ਮੌਤ ਹੋ ਗਈ ਹੈ ਪਤਾ ਲਗਾ ਹੈ ਕਿ ਮ੍ਰਿਤਕ ਲੜਕੀ ਮਾਡਲ ਟਾਊਨ ਵਿਖੇ ਬਿਊਟੀ ਪਾਰਲਰ ਵਿਖੇ ਕੰਮ ਕਾਦਰੀ ਸੀ ।ਲੜਕੀ ਦੀ ਪਛਾਣ ਤਜਿੰਦਰ ਕੌਰ ਵਾਸੀ ਲਿੱਧੜਾ ਪਿੰਡ ਵਜੋਂ ਹੋਈ ਹੈ। ਇਸ ਹਾਦਸੇ ਕਾਰਨ ਇਸ ਸੜਕ ‘ਤੇ ਸੋਗ ਦਾ ਮਾਹੌਲ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰ ਮੌਕੇ’ ਤੇ ਪਹੁੰਚੇ। ਜਾਣਕਾਰੀ ਅਨੁਸਾਰ ਜਦੋਂ ਲੜਕੀ ਘਰ ਤੋਂ ਕਿਸੇ ਕੰਮ ਲਈ ਜਾ ਰਹੀ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।

Leave a Reply

Your email address will not be published. Required fields are marked *