*120 ਕਿਲੋ ਲਾਹਣ ਸਮੇਤ ਕਿੰਦਰ ਨੂੰ ਕਾਬੂ ਕੀਤਾ*

क्राइम
Spread the love

ਲੋਹੀਆਂ ਖਾਸ 9 ਸਤੰਬਰ (ਰਾਜੀਵ ਕੁਮਾਰ ਬੱਬੂ)-ਸ਼੍ਰੀ ਨਵੀਨ ਸਿੰਗਲਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਸ਼੍ਰੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਮੁੱਖੀ ਲੋਹੀਆਂ ਬਲਵਿੰਦਰ ਸਿੰਘ ਭੁੱਲਰ ਵੱਲੋ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਦੱਸਿਆ ਗਿਆ ਕਿ ਲੋਹੀਆਂ ਥਾਣੇ ਦੇ ਏ ਐਸ ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਇਕ ਦੇਸ਼ ਪ੍ਰੇਮੀ ਮੁਖਬਰ ਦੀ ਇਤਲਾਹ ਤੇ ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਿਆਣੀ ਦੇ ਘਰ ਛਾਪਾ ਮਾਰ ਕੇ ਪਸੂਆਂ ਵਾਲੇ ਕਮਰੇ ਵਿੱਚੋਂ ਦੋ ਪਲਾਸਟਿਕ ਦੇ ਡਰੱਮ ਜਿਸ ਵਿੱਚ 60/60 ਕਿੱਲੋ ਕੁੱਲ 120 ਲਾਹਣ ਬਰਾਮਦ ਕਰਕੇ ਉਕਤ ਦੋਸ਼ੀ ਕਿੰਦਰ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *