*ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਬਰ ਭਲਕੇ ਹੋਣਗੇ ਬਸਪਾ ਚ ਸ਼ਾਮਲ*

पंजाब पॉलिटिक्स
Spread the love

ਤਲਵਾੜਾ,13 ਸਤੰਬਰ( ਦੀਪਕ ਠਾਕੁਰ)-ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਬਰ ਅਤੇ ਰੋਪੜ ਤੋਂ ਪ੍ਰਭਾਰੀ ਤੇ ਪ੍ਰਸਿੱਧ ਠੇਕੇਦਾਰ ਸੁਸ਼ੀਲ ਕੁਮਾਰ ਸ਼ਰਮਾ ਉਰਫ ਪਿੰਕੀ ਆਪਣੇ ਸਾਥੀਆਂ ਸਮੇਤ ਭਲਕੇ (ਮੰਗਲਵਾਰ) ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਹ ਜਾਣਕਾਰੀ ਬਸਪਾ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਜਨ ਸਕੱਤਰ ਅਮਨਦੀਪ ਹੈਪੀ ਨੇ ਦਿੱਤੀ। ਸੁਸ਼ੀਲ ਕੁਮਾਰ ਪਿੰਕੀ ਕੱਲ੍ਹ ਤਲਵਾੜਾ ਵਿਖੇ ਇਕ ਵਿਸ਼ੇਸ਼ ਸਮਾਗਮ ਵਿੱਚ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ,ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ,ਜਨ ਸਕੱਤਰ ਭਗਵਾਨ ਸਿੰਘ ਚੌਹਾਨ ਸਮੇਤ ਸੂਬੇ ਅਤੇ ਜਿਲ੍ਹੇ ਦੀ ਲੀਡਰਸ਼ਿਪ ਦੀ ਮੌਜੂਦਗੀ ਵਿਚ ਬਹੁਜਨ ਸਮਾਜ ਪਾਰਟੀ ਚ ਸ਼ਾਮਲ ਹੋਣਗੇ ।
ਸੁਸ਼ੀਲ ਕੁਮਾਰ ਸ਼ਰਮਾ ਉਰਫ ਪਿੰਕੀ ਹਲਕਾ ਦਸੂਹਾ ਤੋਂ ਅਕਾਲੀ ਬਸਪਾ ਗਠਜੋੜ ਦੇ ਸੰਭਾਵੀ ਉਮੀਦਵਾਰ ਹੋਣਗੇ। ਇਸਦਾ ਰਸਮੀ ਐਲਾਨ ਭਲਕੇ ਪੰਜਾਬ ਇੰਚਾਰਜ ਬੈਨੀਪਾਲ ਕਰਨਗੇ।
ਸਿਆਸੀ ਮਾਹਿਰਾਂ ਅਨੁਸਾਰ ਪਿੰਕੀ ਦੇ ਬਸਪਾ ਚ ਸ਼ਾਮਲ ਹੋਣ ਨਾਲ ਕੰਢੀ ਖੇਤਰ ਵਿਚ ਕਾਂਗਰਸ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪਿੰਕੀ ਦਾ ਕੰਢੀ ਬਲਾਕ ਤਲਵਾੜਾ ਸਮੇਤ ਬੇਟ ਇਲਾਕੇ ਵਿਚ ਮਜ਼ਬੂਤ ਅਧਾਰ ਹੈ, ਉਥੇ ਹੀ ਹਲਕਾ ਵਾਸੀ ਮੌਜੂਦਾ ਕਾਂਗਰਸੀ ਵਿਧਾਇਕ ਦੀ ਕਾਰਗੁਜਾਰੀ ਤੋਂ ਵੀ ਅਸੰਤੁਸ਼ਟ ਹਨ ।

Leave a Reply

Your email address will not be published. Required fields are marked *