*ਦਿੱਲੀ ਦੀ ਰੋਹਿਣੀ ਕੋਰਟ ਵਿੱਚ ਦਿਨ ਦਿਹਾੜੇ ਗੋਲੀਬਾਰੀ, 4 ਨਾਮੀ ਬਦਮਾਸ਼ ਢੇਰ*

क्राइम देश
Spread the love

ਨਵੀਂ ਦਿੱਲੀ (ਦਾ ਮਿਰਰ ਪੰਜਾਬ)- ਦੇਸ਼ ਦੀ ਰਾਜਧਾਨੀ ਦਿੱਲੀ ਦੀ ਰੋਹਿਣੀ ਕੋਰਟ ਵਿੱਚ ਦਿਨ-ਦਿਹਾੜੇ ਗੈਂਗਸਟਰ ਜਿਤੇਂਦਰ ਗੋਗੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਗੈਂਗਸਟਰ ਗੋਗੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਰੋਹਿਣੀ ਕੋਰਟ ਵਿੱਚ ਪੇਸ਼ੀ ਲਈ ਆਇਆ ਸੀ।


ਇਹ ਗੈਂਗਵਾਰ ਰੋਹਿਣੀ ਕੋਰਟ ਦੇ ਕਮਰਾ ਨੰਬਰ-207 ਅੰਦਰ ਹੋਈ ਸੀ। ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਜਵਾਬੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਵੀ ਮਾਰ ਦਿੱਤਾ। ਗੋਲੀਬਾਰੀ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੁਕਾਬਲੇ ਵਿੱਚ ਟਿੱਲੂ ਗੈਂਗ ਦੇ ਦੋ ਬਦਮਾਸ਼ ਮਾਰੇ ਗਏ ਹਨ। ਇਹ ਦੋਵੇਂ ਬਦਮਾਸ਼ ਵਕੀਲ ਦਾ ਭੇਸ ‘ਚ ਰੋਹਿਣੀ ਅਦਾਲਤ ਵਿੱਚ ਦਾਖਲ ਹੋਏ ਸਨ। ਉਨ੍ਹਾਂ ਨੇ ਜਤਿੰਦਰ ਗੋਗੀ ਨੂੰ ਗੋਲੀ ਮਾਰੀ। ਪੁਲਿਸ ਅਜੇ ਟਿੱਲੂ ਗੈਂਗ ਦੇ ਦੋਵਾਂ ਬਦਮਾਸ਼ਾਂ ਦੇ ਨਾਵਾਂ ਦੀ ਤਸਦੀਕ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ। ਰਾਜਧਾਨੀ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸੁਰੱਖਿਆ ਵਿਵਸਥਾ ‘ਤੇ ਸਵਾਲ ਉੱਠ ਰਹੇ ਹਨ।

Leave a Reply

Your email address will not be published. Required fields are marked *