ਜਲੰਧਰ( ਦਾ ਮਿਰਰ ਪੰਜਾਬ)-ਫਿਲਮੀ ਅਦਾਕਾਰ ਅਤੇ ਕਿਸਾਨ ਲੀਡਰ ਦੀਪ ਸਿੱਧੂ ਉੱਤੇ ਐਸਸੀ/ ਐਸਟੀ ਐਕਟ ਦੇ ਅਧੀਨ ਜਲੰਧਰ ਵਿਚ ਪਰਚਾ ਦਰਜ ਕੀਤਾ ਗਿਆ ਹੈ। ਉਕਤ ਐਫਆਈਆਰ ਥਾਣਾ ਬਰਾਦਰੀ ਵਿੱਚ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਦਾਕਾਰ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਲਾਈਵ ਹੋ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਇਸ ਮੌਕੇ ਇੱਕ ਕਿਸਾਨ ਵੱਲੋਂ ਬਾਲਮੀਕਿ ਸਮਾਜ ਵਿਰੁੱਧ ਜਾਤੀ-ਸੂਚਕ ਸ਼ਬਦ ਬੋਲੇ ਗਏ ਸਨ। ਜਿਸ ਦੇ ਵਿਰੋਧ ਵਿਚ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਅਹੁਦੇਦਾਰ ਜੱਸੀ ਤੱਲ੍ਹਣ ਨੇ ਆਪਣੇ ਸਾਥੀਆਂ ਸਮੇਤ ਜਲੰਧਰ ਪੁਲਿਸ ਨੂੰ ਦੀਪ ਸਿੱਧੂ ਵਿਰੋਧ ਸ਼ਿਕਾਇਤ ਦਰਜ ਕਰਵਾਈ ਸੀ ਇਥੇ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਨੇ ਦੀਪ ਸਿੱਧੂ ਉਪਰ ਐਸਸੀ/ਐਸਟੀ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
