ਤਲਵਾਡ਼ਾ,14 ਜੁਲਾਈ (ਦੀਪਕ ਠਾਕੁਰ )-ਲੰਘੇ ਦਿਨ ਹਿਮਾਚਲ ਪ੍ਰਦੇਸ਼ ਦੇ ਮਨਾਲੀ ਕੋਲ਼ ਵਾਪਰੇ ਸਡ਼ਕ ਹਾਦਸੇ ‘ਚ ਤਲਵਾਡ਼ਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨੀਰਜ ਚੌਧਰੀ ਪੁੱਤਰ ਪ੍ਰੇਮ ਕੁਮਾਰ ਪਿੰਡ ਮੰਗੂਮੈਰ੍ਹਾ ਥਾਣਾ ਤਲਵਾਡ਼ਾ ਵਜੋਂ ਹੋਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਅਤੇ ਹਿਮਾਚਲ ‘ਚ ਮਕੈਨਿਕ ਦਾ ਕੰਮ ਕਰਦਾ ਸੀ। ਹਾਦਸਾ ਮਨਾਲੀ-ਲੇਹ ਮਾਰਗ ’ਤੇ ਪੈਂਦੇ ਦੀਪਕਤਾਲ ਨਾਮਕ ਸਥਾਨ ’ਤੇ ਟਰੱਕ ਖੱਡ ‘ਚ ਡਿੱਗਣ ਕਾਰਨ ਵਾਪਰਿਆ ਸੀ। ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਗਈ ਸੀ।





