*ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ ਤੇ ਲੱਗੀਆਂ ਰੌਣਕਾਂ, ਦੇਖੋ ਤਸਵੀਰਾਂ, ਕੌਣ-ਕੌਣ ਗਿਆ..*

पंजाब
Spread the love

ਮੋਹਾਲੀ, 10 ਅਕਤੂਬਰ, (ਦਾ ਮਿਰਰ ਪੰਜਾਬ) :-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪੁੱਤਰ ਦੇ ਵਿਆਹ ਮੌਕੇ ਆਪਣੀ ਗੱਡੀ ਆਪ ਚਲਾ ਕੇ ਅਨੰਦ ਕਾਰਜ ਦੇ ਲਈ ਸ੍ਰੀ ਗੁਰਦੁਆਰਾ ਵਿਖੇ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਘਰ ਵਿੱਚ ਸਾਰੇ ਸਮਾਗਮਾਂ ਨੂੰ ਬਿਨਾਂ ਕਿਸੇ ਦਿਖਾਵੇ ਦੇ ਸਾਦਾ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਸਵੇਰ ਸਮੇਂ ਸਗਨਾਂ ਮੌਕੇ ਰਵਾਇਤੀ ਗੀਤਾਂ ਦੇ ਗਾਉਣ ਵਾਲੀ ਟੀਮ ਨਾਲ ਆਪ ਪੁਰਾਣੇ ਸਾਜ਼ ਵਜਾ ਕੇ ਸਗਨਾਂ ਦੀਆਂ ਰਸਮਾਂ ਕਰਵਾਈਆਂ।


ਮੋਹਾਲੀ ਗੁਰਦੁਆਰਾ ਸਾਹਿਬ ਵਿਖੇ ਅੱਜ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕਾਂ ਤੋਂ ਇਲਾਵਾ ਹੋਰ ਕਈ ਆਗੂ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ। ਜਿਨ੍ਹਾਂ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ, ਰਾਜਪਾਲ ਪੰਜਾਬ ਬਨਵਾਰੀ ਲਾਲ ਪਰੋਹਿਤ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਡਾਕਟਰ ਬਰਜਿੰਦਰ ਸਿੰਘ ਹਮਦਰਦ, ਪੰਜਾਬ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਕੁਲਜੀਤ ਸਿੰਘ ਨਾਗਰਾ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸਿੱਖਿਆ ਮੰਤਰੀ ਪਰਗਟ ਸਿੰਘ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਲੁਧਿਆਣਾ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਘੁੱਗੀ, ਬੀਰ ਦਵਿੰਦਰ ਸਿੰਘ , ਸੁਖ ਸਰਕਾਰੀਆ, ਪਰਤਾਪ ਸਿੰਘ ਬਾਜਵਾ, ਰਜੀਆ ਸੁਲਤਾਨਾ, ਸੁਖਪਾਲ ਖਹਿਰਾ ਸਮੇਤ ਵੱਖ-ਵੱਖ ਹਸਤੀਆਂ ਸ਼ਾਮਲ ਹੋਈਆਂ।

Leave a Reply

Your email address will not be published. Required fields are marked *