ਜਲੰਧਰ (ਦਾ ਮਿਰਰ ਪੰਜਾਬ) -ਸਮੇਂ ਦੀ ਜਰੂਰਤ ਅਨੁਸਾਰ ਮਸੀਹੀ ਸਮਾਜ ਦੇ ਉਲਝੇ ਹੋਏ ਮਸਲਿਆਂ ਨੂੰ ਸਮਝਦੇ ਹੋਇਆ ਅੱਜ ਮੁੱਖ ਪਾਸਟਰ ਦਿਓਲ ਜੀ ਦੀ ਅਗਵਾਈ ਹੇਠ ਸਾਡਾ ਦਰਸ਼ਨ ਮਿਸ਼ਨ ਮਸੀਹੀ ਕੌਮ ਦੇ ਲਈ ਜਿਸ ਦਾ ਵਿਸਤਾਰ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਹੈ ਅਤੇ ਇਸ ਚ ਮਸੀਹੀ ਕੌਮ ਦੀ ਮਜਬੂਤੀ ਅਤੇ ਤਰੱਕੀ ਦੇ ਲਈ ਕੀਤੇ ਜਾ ਰਹੇ ਉਪਰਾਲੇ ਦੇ ਲਈ ਪੈਂਤੀਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ ਚ ਗਠਨ ਕੀਤਾ ਗਿਆ ਹੈ I ਇਸ ਦਾ ਮਕਸਦ ਸਾਰੇ ਪਾਸਟਰ ਸਹਿਬਾਨਾਂ ਨੂੰ ਏਕਤਾ ਵਿਚ ਲਿਆਉਣਾ ਹੈ ਤਾਂ ਜੋ ਮਸੀਹ ਸੇਵਕਾਂ ਉਪਰ ਹੋ ਰਹੇ ਨਜ਼ਾਇਜ ਹਮਲੇ ਅਤੇ ਓਹਨਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਸਤਾਇਆ ਜਾ ਰਿਹਾ ਹੈ ਝੂਠੇ ਆਰੋਪ ਲੱਗ ਰਹੇ ਹਨ ਇਸ ਸਭ ਦਾ ਹੱਲ ਕਰਨ ਲਈ ਏਕਤਾ ਦਾ ਹੋਣਾ ਬਹੁਤ ਹੀ ਜਰੂਰੀ ਸੀI ਇਸ ਲਈ ਪੈਂਤੀਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ ਦਾ ਗਠਨ ਕੀਤਾ ਗਿਆ ਹੈ I ਪਹਿਲੀ ਵਾਰ ਇਹਨੀ ਵੱਡੀ ਗਿਣਤੀ ਵਿੱਚ ਪੈਂਤੀਕੋਸਟਲ ਮਸੀਹੀ ਆਗੂ ਇਕ ਮੰਚ ਉਤੇ ਇਕੱਠੇ ਹੋ ਰਹੇ ਹਨ ਜਿਸ ਵਿੱਚ ਮਾਝਾ, ਮਾਲਵਾ ਅਤੇ ਦੁਆਬਾ, ਜੰਮੂ ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਮਸੀਹੀ ਪ੍ਰਚਾਰਕ 10 ਨਵੰਬਰ 2021 ਨੂੰ ਖੋਜੇਵਾਲਾ ਕਪੂਰਥਲਾ ਦੀ ਧਰਤੀ ਤੇ ਇਕੱਠੇ ਹੋ ਰਹੇ ਹਨ I ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 10 ਨਵੰਬਰ 2021 ਨੂੰ ਇਕ ਇਤਹਾਸਿਕ ਕਦਮ ਉਠਾਉਂਦੇ ਹੋਏ 700 ਕਲੀਸਿਆਵਾ ਦੇ ਮੁੱਖੀ ਕਰਨਗੇ ਪੈਂਤੀਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ ਭਾਰਤ ਦਾ ਉਦਘਾਟਨ ਅਤੇ ਆਪ ਜੀ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦਾ ਸਦਾ ਪੱਤਰ ਦਿੰਦੇ ਹਾਂ I ਆਪ ਜੀ ਨੂੰ ਕ੍ਰਿਸਮਿਸ ਮਸੀਹੀ ਮੇਲੇ ਦਾ ਵੀ ਆਨੰਦ ਮਾਨਣ ਦਾ ਮੌਕਾ ਮਿਲੇਗਾ I ਇਸ ਵਿੱਚ ਪ੍ਰਭੂ ਯਿਸ਼ੂ ਮਸੀਹ ਜੀ ਦੇ ਪਵਿੱਤਰ ਬਾਈਬਲ ਦਾ ਪ੍ਰਚਾਰ ਪ੍ਰਭੂ ਜੀ ਦੇ ਦਾਸ ਪਾਸਟਰ ਹਰਪ੍ਰੀਤ ਦਿਓਲ ਜੀ ਦੁਆਰਾ ਕੀਤਾ ਜਾਵੇਗਾ ਅਤੇ ਦੁਖੀਆਂ ਬਿਮਾਰਾਂ ਲਈ ਖਾਸ ਪ੍ਰਾਰਥਨਾਵਾਂ ਵੀ ਕੀਤੀਆਂ ਜਾਣਗੀਆਂ I ਆਪ ਵੀ ਆਓ ਅਤੇ ਹੋਰਨਾਂ ਨੂੰ ਵੀ ਲਿਆਓ I ਤੁਹਾਡਾ ਦੁੱਖ ਸੁੱਖ ਵਿੱਚ ਬਦਲ ਜਾਵੇਗਾ I

ਪਾਸਟਰ ਹਰਪ੍ਰੀਤ ਸਿੰਘ ਦਿਓਲ ਕਪੂਰਥਲਾ ਚੇਅਰਮੈਨ ਪੀ.ਸੀ.ਪੀ.ਸੀ, ਚੇਅਰਮੈਨ ਇਮਾਨੁਏਲ ਨਾਹਰ ਘੱਟ ਗਿਣਤੀ ਕਮਿਸ਼ਨ ਪੰਜਾਬ ਚੰਡੀਗੜ੍ਹ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਉਪ ਪ੍ਰਧਾਨ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਹੁਸ਼ਿਆਰਪੁਰ ਸੇਕ੍ਰੇਟਰੀ ਪੀ.ਸੀ.ਪੀ.ਸੀ, ਬਿਸ਼ਪ ਡੇਵਿਡ ਭਾਰਤੀ ਬਠਿੰਡਾ ਪੀ.ਆਰ.ਓ. ਪੀ.ਸੀ.ਪੀ.ਸੀ, ਪਾਸਟਰ ਦੀਪਕ ਅੰਮ੍ਰਿਤਸਰ ਸਲਾਹਕਾਰ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਜਲੰਧਰ ਖਜਾਨਚੀ ਪੀ.ਸੀ.ਪੀ.ਸੀ, ਪਾਸਟਰ ਕੁਲਦੀਪ ਮੈਥਿਊ ਫਿਰੋਜਪੁਰ ਮੈਂਬਰ ਪੀ.ਸੀ.ਪੀ.ਸੀ, ਸੀਨੀਅਰ ਪਾਸਟਰ ਸੌਖਾ ਮਸੀਹ ਤਰਨ-ਤਾਰਨ ਜਿਲ੍ਹਾਂ ਇੰਚਾਰਜ, ਮੁੱਖ ਸਲਾਹਕਾਰ ਪਾਸਟਰ ਜਨਕ ਅਬ੍ਰਾਹਮ ਲੁਧਿਆਣਾ, ਪਾਸਟਰ ਸੋਮ ਮਸੀਹ ਮੁਕਤਸਰ ਜਿਲ੍ਹਾਂ ਇੰਚਾਰਜ, ਪਾਸਟਰ ਸਮੂਏਲ ਸੋਨੀ ਜਿਲ੍ਹਾਂ ਮੀਡੀਆ ਇੰਚਾਰਜ ਅੰਮ੍ਰਿਤਸਰ, ਪਾਸਟਰ ਸਮੂਏਲ ਸੋਨੀ ਏਰੀਆ ਇੰਚਾਰਜ ਫਤਿਹਗੜ੍ਹ ਚੂੜੀਆਂ, ਪਾਸਟਰ ਮੰਜੂਰ ਮਸੀਹ ਬਟਾਲਾ ਏਰੀਆ ਇੰਚਾਰਜ, ਪਾਸਟਰ ਧਰਮਿੰਦਰ ਹੁਸ਼ਿਆਰਪੁਰ ਜਿਲ੍ਹਾਂ ਇੰਚਾਰਜ, ਪਾਸਟਰ ਜੱਜ ਭੱਟੀ ਫਿਰੋਜਪੁਰ ਜਿਲ੍ਹਾਂ ਇੰਚਾਰਜ, ਪਾਸਟਰ ਗੁਰਚਰਨ ਪਟਿਆਲਾ ਜਿਲ੍ਹਾਂ ਇੰਚਾਰਜ, ਪਾਸਟਰ ਅਮਰ ਚੰਦ ਏਰੀਆ ਇੰਚਾਰਜ ਹੁਸ਼ਿਆਰਪੁਰ, ਪਾਸਟਰ ਡੇਵਿਡ ਭੁਲੱਥ ਏਰੀਆ ਇੰਚਾਰਜ, ਪਾਸਟਰ ਸਟੈਂਡਲੀ ਘਾਰੂ ਜਿਲ੍ਹਾਂ ਇੰਚਾਰਜ ਲੁਧਿਆਣਾ, ਪਾਸਟਰ ਵਿਲੀਅਮ ਕਪੂਰਥਲਾ ਜਿਲ੍ਹਾਂ ਇੰਚਾਰਜ, ਪਾਸਟਰ ਬਲਦੇਵ ਮਸੀਹ ਕਪੂਰਥਲਾ ਜਿਲ੍ਹਾਂ ਇੰਚਾਰਜ, ਪਾਸਟਰ ਸੁਸ਼ੀਲ ਖੁਰਾਣਾ ਬਠਿੰਡਾ ਜਿਲ੍ਹਾਂ ਇੰਚਾਰਜ I





