*ਵਿਧਾਨ ਸਭਾ ਹਲਕਾ ਨੌਰਥ ਵਿਚ ਨਾਜਾਇਜ਼ ਉਸਾਰੀਆਂ ਦਾ ਕੰਮਕਾਜ ਤੇਜ਼ੀ ਨਾਲ ਵਧਿਆ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਨੌਰਥ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਦੇ ਇਲਾਕੇ ਵਿੱਚ ਨਜਾਇਜ ਉਸਾਰੀਆਂ ਦਾ ਕੰਮਕਾਜ ਵੱਡੇ ਪੱਧਰ ਤੇ ਜਾਰੀ ਹੈ , ਜਿਸ ਕਾਰਨ ਪੰਜਾਬ ਦੇ ਚੰਨੀ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲੱਗ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਵਾਰਡ ਨੰਬਰ 59 ਵਿਚ ਸਾਮ੍ਹਣੇ ਆਇਆ ਹੈ , ਇਥੇ ਸੰਤੋਖਪੁਰਾ ਦੇ ਮੁੱਖ ਮਾਰਗ (ਨੇੜੇ ਲੰਮਾ ਪਿੰਡ ਚੌਂਕ) ਚੱਢਾ ਸਵੀਟ ਸ਼ਾਪ ਵਾਲਿਆਂ ਦਾ ਰੈਸਟੋਰੈਂਟ ਸੀ, ਇਸ ਰੈਸਟੋਰੈਂਟ ਨੂੰ ਤੋੜ ਕੇ ਸਵੀਟ ਸ਼ਾਪ ਦੇ ਮਾਲਕਾਂ ਨੇ ਫੇਰ ਤੋਂ ਇਕ ਵੱਡੀ ਸਾਰੀ ਬਿਲਡਿੰਗ ਦੀ ਉਸਾਰੀ ਕਰਵਾਈ ਜਾ ਰਹੀ। ਪਤਾ ਲੱਗਾ ਹੈ ਕਿ ਇਹ ਉਸਾਰੀ ਬਿਲਕੁਲ ਨਾਜਾਇਜ਼ ਹੈ, ਇਸ ਬਿਲਡਿੰਗ ਦਾ ਕੋਈ ਵੀ ਨਸ਼ਾ ਨਹੀਂ ਕਰਵਾਇਆ ਗਿਆ।

ਇਹ ਵੀ ਪਤਾ ਲੱਗਾ ਹੈ ਕਿ ਇਸ ਬਿਲਡਿੰਗ ਨੂੰ ਬਣਾਉਣ ਵਿੱਚ ਨਗਰ ਨਿਗਮ ਦੇ ਕਈ ਅਧਿਕਾਰੀਆਂ ਨੇ ਆਪਣੇ ਹੱਥ ਰੰਗੇ ਹੋਏ ਹਨ। ਬਾਦਲ ਨੇ ਇਸ ਬਿਲਡਿੰਗ ਦੇ ਸੰਬੰਧ ਵਿੱਚ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਸਾਰਥਕ ਜਵਾਬ ਨਹੀਂ ਦਿੱਤਾ। ਵਾਰਡ ਨੰਬਰ 59 ਦੀ ਕੌਂਸਲਰ ਬੀਬੀ ਰੀਨਾ ਕੌਰ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ ਪੰਮਾ ਨੇ ਫੋਨ ਚੁੱਕਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਿਲਡਿੰਗ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ki

ਇਸੇ ਹੀ ਤਰ੍ਹਾਂ ਵਾਰਡ ਨੰਬਰ 59 ਵਿਚ ਉਹ ਵੀ ਚੱਢਾ ਰੈਸਟੋਰੈਂਟ ਦੇ ਨਜ਼ਦੀਕ ਜਿੱਥੇ 4 ਦੁਕਾਨਾਂ ਦੀ ਨਾਜਾਇਜ ਉਸਾਰੀ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ , ਇਹਨਾਂ ਦੁਕਾਨਾਂ ਵੱਲ ਵੀ ਨਗਰ ਨਿਗਮ ਦੇ ਅਧਿਕਾਰੀਆਂ ਦਾ ਧਿਆਨ ਨਹੀਂ ਹੈ। ਪਤਾ ਲੱਗਾ ਹੈ ਕਿ ਦੁਕਾਨ ਦੇ ਮਾਲਕ ਨੇ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨ੍ਹਾਂ ਦੁਕਾਨਾਂ ਦੀ ਉਸਾਰੀ ਸ਼ੁਰੂ ਕਰਵਾਈ।

ਇਸੇ ਸਬੰਧ ਵਿਚ ਆਰਟੀਆਈ ਐਕਟੀਵਿਸਟ ਬਿੱਟੂ ਵਰਮਾ ਨੇ ਕਿਹਾ ਕਿ ਉਹ ਜਲਦ ਹੀ ਇਹਨਾਂ ਦੋਵੇਂ ਨਜਾਇਜ ਉਸਾਰਿਆ ਦੀ ਸ਼ਿਕਾਇਤ ਪੰਜਾਬ ਦੇ ਚੀਫ ਸੈਕਟਰੀ, ਮੁੱਖ ਮੰਤਰੀ ਨੂੰ ਕਰਨਗੇ । ਬਿੱਟੂ ਵਰਮਾ ਨੇ ਕਿਹਾ ਕਿ ਹੁੱਡਾ ਅਤੇ ਨਗਰ ਨਿਗਮ ਦੇ ਵਿਚ ਕਿੰਨੇ ਸਮੇਂ ਤਕ ਕਾਲੀਆਂ ਭੇਡਾਂ ਦਾ ਰਾਜ ਰਹੇਗਾ ਓਨੇ ਸਮੇਂ ਤਕ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਮਾਲੀਆ ਹਾਸਲ ਨਹੀਂ ਹੋਵੇਗਾ।

Leave a Reply

Your email address will not be published. Required fields are marked *